Corona in India: Corona ਦੇ ਕਹਿਰ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਚੁੱਕਿਆ ਵੱਡਾ ਕਦਮ, 12 ਅਗਸਤ ਤੱਕ ਰੇਲ ਸੇਵਾ ਬੰਦ

trains-will-be-closed-till-12th-august
Corona in India: ਦੇਸ਼ ‘ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਭਾਰਤੀ ਰੇਲਵੇ ਨੇ ਵੱਡਾ ਕਦਮ ਚੁੱਕਿਆ ਹੈ। ਮਹਾਮਾਰੀ ਦੇ ਵਧ ਰਹੇ ਕਹਿਰ ਨੂੰ ਦੇਖਦਿਆਂ ਰੇਲਵੇ ਨੇ 12 ਅਗਸਤ ਤਕ ਸਾਰੀਆਂ ਰੇਲਾਂ ਬੰਦ ਕਰ ਦਿੱਤੀਆਂ ਹਨ। ਇਸ ਸਬੰਧੀ ਭਾਰਤ ਰੇਲਵੇ ਬੋਰਡ ਵੱਲੋਂ ਵੀਰਵਾਰ ਆਦੇਸ਼ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਗਈ।

ਸਾਰੀਆਂ ਆਮ ਯਾਤਰੀ ਰੇਲਾਂ 12 ਅਗਸਤ ਲਈ ਬੰਦ ਹਨ। ਇਨ੍ਹਾਂ ਟਰੇਨਾਂ ‘ਚ ਫਿਲਹਾਲ ਮੇਲ ਅਤੇ ਐਕਸਪ੍ਰੈਸ ਟਰੇਨਾਂ ਸ਼ਾਮਲ ਕੀਤੀਆਂ ਗਈਆਂ ਹਨ। ਹਾਲਾਂਕਿ ਸਪੈਸ਼ਲ ਟਰੇਨਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਜਿਹੜੇ ਯਾਤਰੀਆਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ ਉਨ੍ਹਾਂ ਨੂੰ 30 ਜੂਨ ਤਕ ਰੀਫੰਡ ਕਰ ਦਿੱਤਾ ਜਾਵੇਗਾ। ਰੇਲਵੇ ਨੇ ਸਪਸ਼ਟ ਕੀਤਾ ਕਿ ਟਿਕਟ ਦਾ 100 ਫੀਸਦੀ ਰੀਫੰਡ ਦਿੱਤਾ ਜਾਵੇਗਾ। ਜੇਕਰ ਯਾਤਰੀਆਂ ਨੇ ਪਹਿਲੀ ਜੁਲਾਈ ਤੋਂ 12 ਅਗਸਤ ਦਰਮਿਆਨ ਆਪਣੀ ਟਿਕਟ ਬੁੱਕ ਕਰਵਾਈ ਹੈ ਤਾਂ ਉਸ ਨੂੰ ਕੈਂਸਲ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ: CBSE EXAM 2020: CBSE ਨੇ 1 ਜੁਲਾਈ 15 ਜੁਲਾਈ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਰੱਦ

ਲੌਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫਸੇ ਲੋਕਾਂ ਨੂੰ ਘਰ ਪਹੁੰਚਾਉਣ ਲਈ 12 ਮਈ ਤੋਂ 15 ਰਾਜਧਾਨੀ ਟਰੇਨਾਂ ਦੀ ਸ਼ੁਰੂਆਤ ਕੀਤੀ ਸੀ। ਇਹ ਟਰੇਨਾਂ ਸੂਬਿਆਂ ਦੀਆਂ ਰਾਜਧਾਨੀਆਂ ਜਾਂ ਵੱਡੇ ਸਟੇਸ਼ਨਾਂ ਲਈ ਚਲਾਈਆਂ ਗਈਆਂ ਸਨ। ਰੇਲਵੇ ਮੁਤਾਬਕ ਸਪੈਸ਼ਲ ਰਾਜਧਾਨੀ/ਮੇਲ/ਐਕਸਪ੍ਰੈਸ ਟਰੇਨਾਂ ਜੋ 12 ਮਈ ਤੋਂ ਪਹਿਲੀ ਜੂਨ ਤਕ ਚੱਲ ਰਹੀਆਂ ਸਨ ਉਹ ਚੱਲਦੀਆਂ ਰਹਿਣਗੀਆਂ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ