ਬੱਸ ਦੀ ਚਪੇਟ ‘ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ,ਕੰਡਕਟਰ ਤੇ ਡਰਾਈਵਰ ਫ਼ਰਾਰ

Three-people-killed-when-bus-hitThree-people-killed-when-bus-hit

ਸ੍ਰੀ ਆਨੰਦਪੁਰ ਸਾਹਿਬ ਵੱਲ ਆ ਰਹੀ ਸੀ ਟੀ ਯੂ ਬੱਸ ਨੇ ਸੜਕ ਕਿਨਾਰੇ ਜਾ ਰਹੇ ਲੋਕਾਂ ਨੂੰ ਦਰੜ ਦਿੱਤਾ ਗਿਆ, ਇਸ ਦੌਰਾਨ ਦੋ ਹਾਦਸੇ ‘ਚ ਦੋ ਔਰਤਾਂ ਅਤੇ ਇਕ ਮਰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਇਕ ਗੰਭੀਰ ਜ਼ਖਮੀ ਗਿਆ ਜਿਸ ਨੂੰ ਫੌਰੀ ਤੌਰ ‘ਤੇ ਪੀਜੀਆਈ ਰੈਫਰ ਕੀਤਾ ਗਿਆ।

ਫਿਲਹਾਲ ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ , ਪਰ ਉਥੇ ਹੀ ਹਾਦਸੇ ਤੋਂ ਤੁਰੰਤ ਬਾਅਦ ਬੱਸ ਦੇ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਜਿੰਨਾ ਦੀ ਭਾਲ ਵਿਚ ਪੁਲਿਸ ਵੱਲੋਂ ਜਾਰੀ ਹੈ।

ਹਾਦਸੇ ‘ਚ ਮਰਨ ਵਾਲਿਆਂ ਦੀ ਅਜੇ ਤੱਕ ਪਹਿਚਾਣ ਨਹੀਂ ਹੋਈ ਹੈ ਪੁਲਿਸ ਵੱਲੋਂ ਪੜਤਾਲ ਜਾਰੀ ਹੈ ਜਲਦ ਹੀ ਇਹਨਾਂ ਦੇ ਵਾਰਿਸਾਂ ਦਾ ਪਤਾ ਲਗਾ ਕੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰ ਨੂੰ ਸੌਂਪਿਆ ਜਾਵੇਗਾ |

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ