ਮੰਗਲਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੀ ਅਗਵਾਈ ਕਰ ਰਹੀਆਂ ਯੂਨੀਅਨਾਂ ਨੇ ਲਖੀਮਪੁਰ ਖੇੜੀ ਹਿੰਸਾ ਦੇ ਅੱਠ ਪੀੜਤਾਂ ਵਿੱਚੋਂ ਪੰਜ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਦੇਸ਼ ਭਰ ਵਿੱਚ ਲਿਜਾਣ ਦਾ ਫੈਸਲਾ ਕੀਤਾ।
ਕਾਂਗਰਸ ਦੀ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਦੀਪੇਂਦਰ ਹੁੱਡਾ, ਆਰਐਲਡੀ ਦੇ ਜੈਯੰਤ ਚੌਧਰੀ ਅਤੇ ਸਮਾਜਵਾਦੀ ਪਾਰਟੀ ਦੇ ਲਖੀਮਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਯਾਦਵ ਨੇ ਮ੍ਰਿਤਕ ਕਿਸਾਨਾਂ ਦਲਜੀਤ ਸਿੰਘ, ਲਵਪ੍ਰੀਤ ਸਿੰਘ, ਨਛੱਤਰ ਸਿੰਘ ਅਤੇ ਗੁਰਵਿੰਦਰ ਸਿੰਘ ਅਤੇ ਪੱਤਰਕਾਰ ਰਮਨ ਕਸ਼ਯਪ ਦੀ ਯਾਦ ਵਿੱਚ ਹਿੱਸਾ ਲਿਆ। ਜਿਨ੍ਹਾਂ ਨੂੰ ਕਥਿਤ ਤੌਰ’ ਤੇ ਜੂਨੀਅਰ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀਆਂ ਐਸਯੂਵੀਜ਼ ਚੜ੍ਹਾ ਕੇ ਮਾਰ ਦਿੱਤਾ ਗਿਆ ਸੀ , ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਨੂੰ ਮੰਗਲਵਾਰ ਨੂੰ ਲਖੀਮਪੁਰ ਸਥਿਤ ਕ੍ਰਾਈਮ ਬ੍ਰਾਂਚ ਦੇ ਦਫਤਰ ਵਿੱਚ ਕਤਲ ਦੇ ਦੋਸ਼ਾਂ ਵਿੱਚ ਪੁੱਛਗਿੱਛ ਲਈ ਲਿਜਾਇਆ ਗਿਆ ਸੀ।
‘ਅੰਤਿਮ ਅਰਦਾਸ’ ਸਮਾਰੋਹ ਵਿੱਚ ਜੋ ਕਿ 6 ਏਕੜ ਦੇ ਖੇਤ ਵਿੱਚ ਆਯੋਜਿਤ ਕੀਤਾ ਗਿਆ ਸੀ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੇ ਕਿਹਾ, “ਨਿਆਂ ਲਈ ਸਾਡੀਆਂ ਉਮੀਦਾਂ ਕਿਸਾਨ ਅੰਦੋਲਨ ਉੱਤੇ ਟਿਕੀਆਂ ਹੋਈਆਂ ਹਨ।,” ਬੀਕੇਯੂ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦਸਹਿਰਾ ‘ਤੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਸਾੜੇ ਜਾਨਗੇ ਦੇ ਐਸਕੇਐਮ ਦੇ ਸੱਦੇ ਨੂੰ ਦੁਹਰਾਇਆ। 18 ਅਕਤੂਬਰ ਨੂੰ ‘ਰੇਲ ਰੋਕੋ’ ਅਤੇ 26 ਅਕਤੂਬਰ ਨੂੰ ਲਖਨਊ ਵਿੱਚ ‘ਮਹਾਪੰਚਾਇਤ’ ਵਿੱਚ ਹਿੱਸਾ ਲੈਣ ਦੀ ਬੇਨਤੀ ਵੀ ਕੀਤੀ। ਐਸਕੇਐਮ ਨੇਤਾ ਪੰਜਾਂ ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਦੇਸ਼ ਦੇ ਹਰ ਇੱਕ ਜਿਲ੍ਹੇ ਵਿੱਚ ਜਾਣਗੇ ਇਸ ਨੂੰ ਉਹਨਾਂ ਨੇ “ਸ਼ਹੀਦ ਕਲਸ਼ ਯਾਤਰਾ” ਦਾ ਨਾਮ ਦਿੱਤਾ ।