ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਚੀ ਹਾਹਾਕਾਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ।

The wailing caused by the second wave of corona in the country is slowly coming to an end.

ਪਿਛਲੇ 24 ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸ 63% ਘੱਟ ਕੇ 1.53 ਲੱਖ ਰਹਿ ਗਏ ਹਨ।

7 ਦਿਨ ਬਾਅਦ ਮਤਲਬ 6 ਮਈ ਨੂੰ ਇਹ ਅੰਕੜਾ 34 ਗੁਣਾ ਵਧ ਕੇ 4.14 ਲੱਖ ਨੂੰ ਪਾਰ ਕਰ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਦੇਸ਼ ‘ਚ ਆਕਸੀਜਨ, ਵੈਂਟੀਲੇਟਰਾਂ ਲਈ ਹਾਹਾਕਾਰ ਮਚੀ ਹੋਈ ਸੀ। ਲੋਕ ਰੈਮਡੇਸਿਵਰ ਵਰਗੀਆਂ ਦਵਾਈਆਂ ਲਈ ਦਰ-ਦਰ ਭਟਕ ਰਹੇ ਸਨ।

ਜੇ ਆਉਣ ਵਾਲੇ 10 ਦਿਨ ਤਕ ਇਹੀ ਰੁਝਾਨ ਜਾਰੀ ਰਿਹਾ ਤਾਂ 10 ਜੂਨ ਤੋਂ ਬਾਅਦ ਦੇਸ਼ ‘ਚ ਰੋਜ਼ਾਨਾ 50 ਹਜ਼ਾਰ ਤੋਂ ਵੀ ਘੱਟ ਕੇਸ ਆਉਣਗੇ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਇਹ ਅੰਕੜਾ ਹੋਰ ਘੱਟ ਜਾਵੇਗਾ।

ਦੇਸ਼ ‘ਚ 25 ਮਈ ਨੂੰ ਸਭ ਤੋਂ ਵੱਧ 22.17 ਲੱਖ ਟੈਸਟ ਕੀਤੇ ਗਏ ਸਨ ਤੇ ਇਸ ਦਿਨ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 2.08 ਲੱਖ ਸੀ। ਹੁਣ ਰੋਜ਼ਾਨਾ ਔਸਤਨ 2 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ ਤੇ ਨਵੇਂ ਕੇਸਾਂ ਦੀ ਗਿਣਤੀ 2 ਲੱਖ ਤੋਂ ਘੱਟ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ