ਕਿਸਾਨਾਂ ਨੇ ਇੱਕ ਵਾਰ ਫਿਰ ਸਿੰਘੂ- ਕੁੰਡਲੀ ਬਾਰਡਰ ਮੋਰਚੇ ਨੂੰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

the farmers have once again started preparations to strengthen the Singhu-Kundli Border Front.

ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। 26 ਜੂਨ ਨੂੰ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਜਾ ਰਹੇ ਹਨ। ਇਸ ਕਾਰਨ ਕਿਸਾਨਾਂ ਨੇ ਇੱਕ ਵਾਰ ਫਿਰ ਸਿੰਘੂ- ਕੁੰਡਲੀ ਬਾਰਡਰ ਮੋਰਚੇ ਨੂੰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਕਾਨੂੰਨ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ 7 ਮਹੀਨਿਆਂ ਤੋਂ ਜਾਰੀ ਹੈ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੇ ਸਾਰੇ ਰਾਹ ਬੰਦ ਹੋ ਚੁੱਕੇ ਹਨ ਪਰ ਸਰਕਾਰ ਤੇ ਸੰਯੁਕਤ ਕਿਸਾਨ ਮੋਰਚਾ ਅਜੇ ਵੀ ਚਾਹੁੰਦੇ ਹਨ ਇੱਕ ਦੂਜੇ ਨਾਲ ਗੱਲ ਹੋਵੇ ਪਰ ਦੋਵਾਂ ਵਿਚੋਂ ਕੋਈ ਵੀ ਪਹਿਲ ਨਹੀਂ ਕਰ ਰਿਹਾ, ਜਿਸ ਕਾਰਨ ਹੁਣ ਕਿਸਾਨ ਇਕ ਵਾਰ ਫਿਰ ਸਾਰੇ ਮੋਰਚਿਆਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ।

ਇਹ ਅੰਦੋਲਨ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੇ ਅੱਗੇ ਝੁਕਦੀ ਨਹੀਂ। ਇਸ ਲਈ ਅਸੀਂ ਇੱਕ ਵਾਰ ਫਿਰ ਖਰਖੋਦਾ ਬਲਾਕ ਤੋਂ  ਲਗਭਗ 50 ਟਰੈਕਟਰਾਂ ਅਨਾਜ ਲੈ ਕੇ ਇੱਥੇ ਪਹੁੰਚ ਗਏ ਹਾਂ ਤੇ ਇੱਥੇ ਅਸੀਂ ਹੁਣ ਆਟਾ ਪੀਸਣ ਵਾਲੀ ਮਸ਼ੀਨ ਲਾ ਦਿੱਤੀ ਹੈ ਤਾਂ ਜੋ ਆਟਾ ਖਰੀਦਣ ਲਈ ਆਉਣ ਵਾਲੀ ਲਾਗਤ ਨੂੰ ਬਚਾਇਆ ਜਾ ਸਕੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ