ਦੇਸ਼ ‘ਚ ਫ਼ਿਰ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ 47,262 ਨਵੇਂ ਮਾਮਲੇ, 275 ਮੌਤਾਂ

The-country-was-again-in-the-grip-of-corona

ਪੂਰੇ ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਕੋਵਿਡ-19 ਦੇ ਮਾਮਲਿਆਂ ‘ਚ ਵਾਧੇ ਨੂੰ ਦੇਖਦਿਆਂ ਬਹੁਤ ਸਾਰੇ ਸੂਬਿਆਂ ਨੇ ਆਪਣੇ ਸੂਬੇ ਵਿੱਚ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ।

ਪਿਛਲੇ 24 ਘੰਟਿਆਂ ਵਿੱਚ 47,262 ਹਜ਼ਾਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 275 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 23,907 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਜਦੋਂ ਕਿ ਮੰਗਲਵਾਰ ਨੂੰ ਨਵੇਂ ਕੋਰੋਨਾ ਮਾਮਲਿਆਂ ਦੀ ਗਿਣਤੀ 40,715 , ਸੋਮਵਾਰ ਨੂੰ ਇਹ ਗਿਣਤੀ 46,951 ਐਤਵਾਰ ਨੂੰ 43,846 ਦਰਜ ਕੀਤੀ ਗਈ ਸੀ।

ਮੰਗਲਵਾਰ ਨੂੰ ਇਹ ਗਿਣਤੀ 199, ਸੋਮਵਾਰ ਨੂੰ 212 ,ਐਤਵਾਰ ਨੂੰ ਇਹ ਗਿਣਤੀ 197 ਦਰਜ ਕੀਤੀ ਗਈ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਵਧਦਾ ਹੋਇਆ ਨਜ਼ਰੀ ਆ ਰਿਹਾ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਤੁਲਨਾ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਵਧੇਰੇ ਹੋ ਗਈ ਹੈ। ਇਸ ਦੇ ਕਾਰਣ ਮਰੀਜ਼ਾਂ ਦੇ ਉਭਰਣ ਦੀ ਦਰ ਘੱਟ ਹੋ ਕੇ 95 ਫੀਸਦੀ ਉੱਤੇ ਆ ਗਈ ਹੈ।

ਕੋਰੋਨਾ ਮਹਾਮਾਰੀ ਦੇ ਕਾਰਣ ਦੇਸ਼ ਵਿਚ ਹੁਣ ਤੱਕ 1 ਲੱਖ 60 ਹਜ਼ਾਰ 441 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 3,68,457 ਹੈ ਤੇ ਡਿਸਚਾਰਜ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,12,05,160 ਹੈ।ਇਸ ਵਿਚ ਦੇਸ਼ ‘ਚ ਹੁਣ ਤਕ 5,08,41,286 ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ