ਲੌਕਡਾਊਨ ਦੇ ਐਲਾਨ ਨੇ ਪਰਵਾਸੀ ਮਜ਼ਦੂਰਾਂ ਦਾ ਕੀਤਾ ਇਹ ਹਾਲ, ਸਥਿਤੀ ਹੋ ਸਕਦੀ ਗੰਭੀਰ

The-announcement-of-the-lockdown-has-made-this-happen-to-migrant-labourers

ਮਹਾਂਰਾਸਟਰ ,ਦਿੱਲੀ , ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਅੰਦਰ ਵੀ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲੱਗ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਖਤ ਪਾਬੰਦੀਆਂ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਸਖਤੀਆਂ ਵਿਚ ਨਾਈਟ ਕਰਫਿਊ ਦਾ ਸਮਾਂ ਵੀ ਘਟਾਇਆ ਗਿਆ ਹੈ।

ਇਸ ਦੌਰਾਨ ਸਭ ਤੋਂ ਵੱਧ ਪਰਬਾਵਿਤ ਹੋਣ ਵਾਲੇ ਲੋਕਾਂ ‘ਚ ਮਜਦੂਰ ਲੋਕ ਸ਼ਾਮਿਲ ਹਨ ਪਰਵਾਸੀ ਲੋਕ ਜੋ ਬਾਹਰੀ ਸ਼ਹਿਰਾਂ ਤੋਂ ਆਉਂਦੇ ਹਨ , ਉਹਨਾਂ ਲਈ ਇਹ ਸਮਾਂ ਸਭ ਤੋਂ ਵੱਧ ਔਖਾ ਹੈ , ਜਿੰਨਾ ਵੱਲੋਂ ਹੁਣ ਆਪਣੀ ਘਰ ਵਾਪਸੀ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਅਤੇ LG ਵਿਚਾਲੇ ਹੋਈ ਬੈਠਕ ਤੋਂ ਬਾਅਦ ਸੋਮਵਾਰ ਰਾਤ 10 ਵਜੇ ਤੋਂ ਅਗਲੇ ਸੋਮਵਾਰ 26 ਅਪ੍ਰੈਲ ਸਵੇਰੇ 5 ਵਜੇ ਤੱਕ ਦਿੱਲੀ ਵਿੱਚ ਮੁੜ ਲਾਕਡਾਊਨ ਲਗਾਇਆ ਗਿਆ ਹੈ।

ਉਹ ਲਗਾਤਾਰ ਆਪਣੇ ਘਰਾਂ ਵੱਲ ਜਾ ਰਹੇ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਕਿਸੇ ਬੱਸ ਦੇ ਜ਼ਰੀਏ ਉਨ੍ਹਾਂ ਨੂੰ ਆਪਣੇ ਮੰਜ਼ਿਲ ਤੱਕ ਪੁੱਜਣ ਨੂੰ ਮਿਲ ਜਾਵੇ। ਇਸ ਦੇ ਚੱਲਦੇ ਆਨੰਦ ਵਿਹਾਰ ਅਤੇ ਕੌਸ਼ਾਬੀ ਬੱਸ ਅੱਡੇ ‘ਤੇ ਭੀੜ ਵੱਧਦੀ ਜਾ ਰਹੀ ਹੈ।

ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋਏ ਤਾਂ ਲਾਕਡਾਊਨ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ। ਅਜਿਹੇ ਵਿੱਚ ਉਨ੍ਹਾਂ ਲਈ ਪਰਿਵਾਰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਉਹ ਹੁਣ ਆਪਣੇ ਜੱਦੀ ਸਥਾਨ ‘ਤੇ ਜਾ ਰਹੇ ਹਨ। ਤਾਂ ਜੋ ਉਹਨਾਂ ਨੂੰ ਬਾਹਰੀ ਸ਼ਹਿਰਾਂ ਵਿਚ ਕੱਜਲ ਖੁਆਰ ਨਾ ਹੋਣਾ ਪਵੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ