ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਨੌਟੰਕੀ’ ਹੀ ਕਾਰਨ ਹੈ। ਉਨ੍ਹਾਂ ਨੂੰ covid-19 ਦੀ ਸਮਝ ਨਹੀਂ ਆਈ, ਰਾਹੁਲ ਗਾਂਧੀ ਨੇ ਕਿਹਾ ਕਿ “ਭਾਰਤ ਦੀ ਮੌਤ ਦੀ ਦਰ ਝੂਠ ਹੈ।”
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, “ਤਾਲਾਬੰਦੀ ਅਤੇ ਮਾਸਕ ਪਹਿਨਣਾ ਇੱਕ ਅਸਥਾਈ ਹੱਲ ਹੈ ਪਰ ਵੈਕਸੀਨ covid-19 ਦਾ ਸਥਾਈ ਹੱਲ ਹੈ।”
ਭਾਰਤ ਸਰਕਾਰ ਨੇ ਰਾਜਾਂ ਅਤੇ ਯੂਟੀਜ਼ ਨੂੰ 22.46 ਕਰੋੜ ਤੋਂ ਵੱਧ ਵੈਕਸੀਨ ਖੁਰਾਕ (22,46,08,010) ਤੋਂ ਵੱਧ ਪ੍ਰਦਾਨ ਕੀਤੀਆਂ ਹਨ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ