Haryana Road Accident News: ਹਰਿਆਣਾ ਦੇ ਜੀਂਦ ਵਿੱਚ i20 ਕਾਰ ਤੇ ਪਿੱਕਅਪ ਦੀ ਹੋਈ ਟੱਕਰ, 2 ਸਕੇ ਭਰਾਵਾਂ ਦੀ ਮੌਤ

terrible-accident-of-i20-with-pickup-death-of-two-brothers-in-accident

Haryana Road Accident News: ਹਰਿਆਣਾ ਦੇ ਜੀਂਦ ਤੋਂ ਇੱਕ ਜ਼ਬਰਦਸਤ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ ਜਿਸ ‘ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜੀਂਦ ਦੇ ਨਰਵਾਣਾ ਰੋਡ ‘ਤੇ ਸ਼ੂਗਰ ਮਿਲ ਨਜ਼ਦੀਕ ਹਾਦਸੇ ‘ਚ ਇੱਕ ਪਿਕਅਪ ਤੇ ਆਈ ਟਵੰਟੀ ਕਾਰ ਦੀ ਭਿਆਨਕ ਟੱਕਰ ਹੋਈ। ਦੋਵੇਂ ਸਕੇ ਭਰਾ ਆਈ ਟਵੰਟੀ ਕਾਰ ‘ਚ ਸਵਾਰ ਸੀ। ਇਨ੍ਹਾਂ ਦੋਨਾਂ ਭਰਾਵਾਂ ‘ਚੋਣ ਇੱਕ ਦੀ ਉਮਰ 22 ਸਾਲ ਸੀ, ਜੋ ਬੀਟੈਕ ਦਾ ਵਿਦਿਆਰਥੀ ਸੀ। ਦੂਸਰਾ 29 ਸਾਲ ਦਾ ਸੀ, ਜੋ ਬੰਗਲੌਰ ‘ਚ ਆਈਟੀ ਕੰਪਨੀ ‘ਚ ਕੰਮ ਕਰਦਾ ਸੀ।

ਇਹ ਵੀ ਪੜ੍ਹੋ: Kerala Plane Crash News: ਕੇਰਲਾ ਵਿੱਚ ਹੋਏ ਜਹਾਜ਼ ਵਿੱਚ ਮਰਨ ਵਾਲਿਆ ਦੀ ਗਿਣਤੀ ਵਿੱਚ ਹੋਇਆ ਵਾਧਾ, ਰੈਕਸਿਊ ਅਪ੍ਰੇਸ਼ਨ ਜਾਰੀ

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰੀਕੇ ਨਾਲ ਹਾਦਸਾਗ੍ਰਸਤ ਹੋ ਗਈ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ਾਂ ਨੂੰ ਬਾਹਰ ਕੱਢਿਆ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ।

Punjabi New Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ