ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਭੇਜਿਆ

Tamil-Nadu-CM-Palaniswami-sends-his-resignation-to-Governor

ਤਾਮਿਲਨਾਡੂ ਦੇ ਮੁੱਖ ਮੰਤਰੀ ਐਡੱਪਾਡੀ ਕੇ.ਪਲਾਨੀਸਵਾਮੀ ਨੇਸੋਮਵਾਰ ਨੂੰਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਉਨ੍ਹਾਂ ਦੀ ਪਾਰਟੀ ਏਆਈਏਡੀਐਮਕੇ (AIADMK ) ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਹੈ।

ਕਰੁਣਾਨਿਧੀ ਅਤੇ ਜੈਲਲਿਤਾ ਤੋਂ ਬਾਅਦ ਸਟਾਲਿਨ ਦ੍ਰਾਵਿੜ ਤਾਮਿਲਨਾਡੂ ਵਿਚ ਰਾਜਨੀਤੀ ਦੇ ਸਭ ਤੋਂ ਵੱਡੇ ਨਾਇਕ ਵਜੋਂ ਉੱਭਰੇ ਹਨ।ਏਆਈਏਡੀਐਮਕੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੀ।

ਉਨ੍ਹਾਂ ਨੇ 133 ਸੀਟਾਂ ਜਿੱਤ ਕੇ ਪੂਰੀ ਬਹੁਮਤ ਹਾਸਲ ਕੀਤੀ ਅਤੇ ਅਜੇ ਵੀ 23 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਏਆਈਏਡੀਐਮਕੇ (AIADMK ) ਨੇ ਸਿਰਫ 68 ਸੀਟਾਂ ਜਿੱਤੀਆਂ ਹਨ ਅਤੇ 8 ‘ਤੇ ਲੀਡ ਕਰ ਰਹੀ ਹੈ।

ਪੱਛਮੀ ਬੰਗਾਲ ਦੀਆਂ 294 ਸੀਟਾਂ, ਅਸਾਮ ਵਿਚ 126, ਕੇਰਲ ਵਿਚ 140, ਤਾਮਿਲਨਾਡੂ ਵਿਚ 234 ਅਤੇ ਪੁਡੂਚੇਰੀ ਵਿਚ 30 ਸੀਟਾਂ ‘ਤੇ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਦੇ 2 ਮਈ ਯਾਨੀ ਬੀਤੇ ਕੱਲ ਨਤੀਜੇ ਐਲਾਨੇ ਗਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ