BS4 Vehicles News: ਪੁਰਾਣੇ ਵਾਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ, BS4 ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ

supreme-court-ban-on-bs4-vehicles-registration

BS4 Vehicles News: ਸੁਪਰੀਮ ਕੋਰਟ ਨੇ ਅੱਜ ਅਗਲੇ ਹੁਕਮਾਂ ਤੱਕ ਬੀਐਸ-4 ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੇ BS-4 ਵਾਹਨਾਂ ਦੀ ਵਿਕਰੀ 31 ਮਾਰਚ ਤੱਕ ਕਰਨ ਦੇ ਆਦੇਸ਼ ਦਿੱਤੇ ਸੀ। ਬਾਅਦ ਵਿੱਚ ਲੌਕਡਾਊਨ ਕਰਕੇ ਉਨ੍ਹਾਂ ਨੂੰ ਬਾਕੀ ਵਾਹਨਾਂ ਦਾ 10 ਪ੍ਰਤੀਸ਼ਤ ਵੇਚਣ ਦੀ ਇਜਾਜ਼ਤ ਦਿੱਤੀ ਸੀ। ਹੁਣ ਮਾਰਚ ਦੀ ਵਿਕਰੀ ਦੇ ਅੰਕੜਿਆਂ ਨੂੰ ਵੇਖਦਿਆਂ ਅਦਾਲਤ ਨੂੰ ਧੋਖਾਧੜੀ ਦਾ ਸ਼ੱਕ ਹੈ। ਇਸ ਕਰਕੇ ਸੁਪਰੀਮ ਕੋਰਟ ਨੇ ਬੀਐਸ-4 ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਹੈ।

ਇਹ ਵੀ ਪੜ੍ਹੋ: Unlock 3.0 Guidelines: Unlock 3.0. ਦੀਆਂ ਗਾਈਡਲਾਈਨਜ਼ ਜਾਰੀ, 5 ਅਗਸਤ ਤੋਂ ਖੁੱਲਣਗੇ ਜਿਮ, ਮੈਟਰੋ ਸਟੇਸ਼ਨ-ਸਿਨੇਮਾ ਘਰ ਰਹਿਣਗੇ ਬੰਦ

ਦੱਸ ਦਈਏ ਕਿ 9 ਜੁਲਾਈ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ 31 ਮਾਰਚ 2020 ਤੋਂ ਬਾਅਦ ਵੇਚੇ ਗਏ ਬੀਐਸ-4 ਵਾਹਨ ਨੂੰ ਰਜਿਸਟਰਡ ਨਹੀਂ ਕੀਤਾ ਜਾਣਾ ਚਾਹੀਦਾ। ਅਦਾਲਤ ਨੇ ਸਰਕਾਰ ਨੂੰ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਡੀਲਰਾਂ ਨੇ ਕੋਵਿਡ-19 ਕਾਰਨ ਬੀਐਸ-IV ਵਾਹਨਾਂ ਦੀ ਵਿਕਰੀ ਲਈ ਮਿਆਦ ਵਧਾਉਣ ਤੋਂ ਬਾਅਦ ਇਨ੍ਹਾਂ ਵਾਹਨਾਂ ਨੂੰ ਵੇਚਿਆ ਹੈ ਜਾਂ ਨਹੀਂ।

ਦੇਸ਼ ਵਿੱਚ 1 ਅਪਰੈਲ 2020 ਤੋਂ ਬੀਐਸ-6 ਨਿਕਾਸ ਦੇ ਮਾਪਦੰਡ ਲਾਗੂ ਹੋ ਗਏ ਹਨ। ਅਦਾਲਤ ਨੇ ਬੀਐਸ-6 ਲਾਗੂ ਕਰਨ ਵਿਚ ਅੰਤਮ ਤਾਰੀਖ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ, ਅਦਾਲਤ ਨੂੰ ਲੌਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਸੀਮਤ ਸਮੇਂ ਵਿੱਚ ਵਾਹਨਾਂ ਦਾ 10 ਪ੍ਰਤੀਸ਼ਤ ਵੇਚਣ ਦੀ ਇਜਾਜ਼ਤ ਦਿੱਤੀ ਸੀ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ