ਸੁਪਰੀਮ ਕੋਰਟ ਨੇ ਸਰਕਾਰ ਨੂੰ ਕੋਰੋਨਾ ਦੀ ਤੀਜੀ ਲਹਿਰ ਬਾਰੇ ਪੁੱਛਿਆ, ਜੇ ਬੱਚੇ ਲਾਗ ਦੀ ਚਪੇਟ ਚ ਆ ਗਏ ਤਾਂ ਮਾਪੇ ਕੋਵਿਡ 19 ਸਥਿਤੀ ਵਿੱਚ ਕੀ ਕਰਨਗੇ

Supreme-court-asked-govt-about-third-wave-of-corona

 ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਉਹ ਸਵਾਲ ਪੁੱਛਿਆ ਹੈ , ਜੋ ਅੱਜ ਹਰ ਮਾਂਬਾਪ ਨੂੰ ਡਰ ਰਿਹਾ ਹੈ। ਕੋਰੋਨਾ ਨਾਲ ਸਬੰਧਿਤ ਮਾਮਲਿਆਂ ਕੇਸਾਂ ਦੀ ਸੁਣਵਾਈ ਦੌਰਾਨ  ਜਸਟਿਸ ਚੰਦਰਚੂੜ ਨੇ ਕਿਹਾ ਕਿ ਕਈ ਵਿਗਿਆਨੀਆਂ ਦੀ ਰਿਪੋਰਟ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਸਕਦੀ ਹੈ। 

ਜਸਟਿਸ ਚੰਦਰਚੂੜ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਕੇਂਦਰ ਦੀ ਗਲਤੀ ਹੈ, ਅਸੀਂ ਚਾਹੁੰਦੇ ਹਾਂ ਕਿ ਵਿਗਿਆਨਕ ਢੰਗ ਨਾਲ ਪ੍ਰਬੰਧਕੀ ਧੰਗ ਤੋਂ ਤੀਜੀ ਲਹਿਰ ਨਾਲ ਨਿਪਟਨ ਦੀ ਜ਼ਰੂਰਤ ਹੈ।

ਤੁਸੀਂ ਅੱਜ ਦੀ ਸਥਿਤੀ ਦੇਖ ਰਹੇ ਹੋ ਪਰ  ਅਸੀਂ ਭਵਿੱਖ ਦੇਖ ਰਹੇ ਹਾਂ। ਇਸ ਦੇ ਲਈ ਤੁਹਾਡੇ ਪਾਸ ਕੀ ਪਲਾਨ ਹੈ? ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਮਹਾਂਮਾਰੀ ਦੇ ਪੜਾਅ 2 ਵਿੱਚ ਹੋ, ਦੂਜੇ ਪੜਾਅ ਵਿੱਚ ਕਈ ਮਾਪਦੰਡ ਹੋ ਸਕਦੇ ਹਨ।

ਇਸ ਲਈ ਸਰਕਾਰ ਨੂੰ ਇਸ ਦੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਹ ਵਾਇਰਸ ਵੱਧ ਰਿਹਾ ਹੈ, ਉਸ ਨੂੰ ਦੇਖਦੇ ਹੋਏ ਕੋਰੋਨਾ ਦੀ ਤੀਜੀ ਲਹਿਰ ਨੂੰ ਕੋਈ ਨੀ ਰੋਕ ਸਕਦਾ। ਉਨ੍ਹਾਂ ਕਿਹਾ ਇਹ ਕਦੋਂ ਆਵੇਗੀ ਅਤੇ ਕਿਵੇਂ , ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ