Corona Updates: ਗਰਮੀ ਨਾਲ ਘੱਟ ਹੋ ਸਕਦਾ ਹੈ Corona, ਲੋਕਾਂ ਦੀ ਇਸ ਆਸ ਤੇ ਫਿਰਿਆ ਪਾਣੀ

summer-corona-weather-department-corona-updates

Corona Updates: ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ’ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਇਨਫੈਕਸ਼ਨ ਨੂੰ ਰੋਕਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਾ ਕਿ ਗਰਮੀ ਪੈ ਤੋਂ ਬਾਅਦ ਕੋਵਿਡ -19 ਦਾ ਪ੍ਰਭਾਵ ਘੱਟ ਹੋ ਸਕਦਾ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਕੁਝ ਭਾਰਤੀਆਂ ਨੇ ਗਰਮੀ ਦੀ ਸ਼ੁਰੂਆਤ ਲਈ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: Corona Virus India : ਕੋਰੋਨਾ ਵਾਇਰਸ ਦੇ ਖੌਫ ਦੇ ਮਾਹੌਲ ਵਿੱਚ ਸਿਹਤ ਮੰਤਰਾਲੇ ਨੇ ਦਿੱਤੀ ਰਾਹਤ ਦੀ ਖ਼ਬਰ

ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਉਸ ਸਮੇਂ ਫਿਰ ਗਿਆ, ਜਦੋਂ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਗਰਮੀਆਂ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਅਜੇ ਬਹੁਤ ਘੱਟ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਹਫ਼ਤਿਆਂ ਵਿਚ ਭਾਰਤ ਦੇ ਬਹੁਤੇ ਹਿੱਸਿਆਂ ਵਿਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਅਗਲੇ 28 ਦਿਨਾਂ ਦੀ ਕੀਤੀ ਗਈ ਭਵਿੱਖਬਾਣੀ ਤੋਂ ਪਤਾ ਲੱਗਾ ਹੈ ਕਿ ਅਪ੍ਰੈਲ ਦੇ ਦੂਜੇ ਹਫਤੇ ਤੱਕ ਕੇਂਦਰੀ ਭਾਰਤ ਵਿਚ ਪਾਰਾ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਵੀ ਘੱਟ ਹੈ।

summer-corona-weather-department-corona-updates

ਦੱਸ ਦੇਈਏ ਕਿ ਉੱਤਰੀ ਦੀ ਤੁਲਨਾ ’ਚ ਦੱਖਣੀ ਅਤੇ ਮੱਧ ਭਾਰਤ ਵਿਚ ਗਰਮੀ ਪਹਿਲਾਂ ਆਉਂਦੀ ਹੈ, ਕਿਉਂਕਿ ਇਹ ਖੇਤਰ ਭੂਮੱਧ ਰੇਖਾ ਦੇ ਬਹੁਤ ਨੇੜੇ ਹੈ। ਆਈ.ਐੱਮ.ਡੀ. ਦੇ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ ਉੱਤਰ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿਚ ਅਗਲੇ 2-3 ਦਿਨਾਂ ਦੌਰਾਨ ਪੱਛਮੀ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ। ਇੰਨਾ ਹੀ ਨਹੀਂ ਅਗਲੇ ਹਫਤੇ ਵੀ ਉੱਤਰੀ ਭਾਰਤ (ਖ਼ਾਸਕਰ ਹਿਮਾਲੀਅਨ ਖੇਤਰ ਵਿਚ) ਮੀਂਹ ਪੈ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ