ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਾਰਨ ਮਨਾਲੀ-ਲੇਹ ਹਾਈਵੇਅ ਪ੍ਰਭਾਵਿਤ

snowfal-in-himachal-pradesh

ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਜ਼ਿਲ੍ਹੇ ਦੇ ਵਿੱਚ ਸੋਮਵਾਰ ਬਹੁਤ ਭਾਰੀ ਬਰਫ਼ਬਾਰੀ ਹੋਈ। ਭਾਰੀ ਬਰਫ਼ਬਾਰੀ ਹੋਣ ਦੇ ਕਾਰਨ ਕੁੱਲੂ ਮਨਾਲੀ ਅਤੇ ਲੇਹ ਲੱਦਾਖ ਹਾਈਵੇਅ ਬਹੁਤ ਪ੍ਰਭਾਵਿਤ ਹੋਇਆ। ਬਰਫਬਾਰੀ ਕਾਰਨ ਰਾਨੀ ਨਾਲਾ ਅਤੇ ਰੋਹਤਾਂਗ ਦਰਰੇ ਵਿਚਾਲੇ ਮਨਾਲੀ-ਲੇਹ ਹਾਈਵੇਅ ‘ਤੇ ਆਵਾਜਾਈ ਪ੍ਰਭਾਵਿਤ ਹੋਈ।

ਜ਼ਰੂਰ ਪੜ੍ਹੋ: ਦਿਲਜੀਤ ਦੋਸਾਂਝ ਦੇ ਤੂੰਬੀ ਵਜਾਉਣ ਦਾ ਹੁਨਰ ਆਇਆ ਦਰਸ਼ਕਾਂ ਸਾਹਮਣੇ, ਦੇਖੋ ਵੀਡੀਓ

ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿੱਚ ਹਲਕੀ ਹਲਕੀ ਬਾਰਿਸ਼ ਹੋ ਸਕਦੀ ਹੈ। ਜਿਸ ਨੂੰ ਦੇਖਦੇ ਹੋਏ ਕਿਲੋਂਗ-ਮਨਾਲੀ ਰੂਟ ‘ਤੇ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਪਹਾੜੀ ਇਲਾਕਿਆਂ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ। ਬਰਫਬਾਰੀ ਕਾਰਨ ਠੰਡ ਵੱਧਣੀ ਸ਼ੁਰੂ ਹੋ ਗਈ ਹੈ।