ਦੇਸ਼ ‘ਚ 15 ਮਈ ਤਕ ਹੋਰ ਖਤਰਨਾਕ ਹੋਣਗੇ ਹਾਲਾਤ

Second wave of corona virus situation will be worst till 15 may

ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਆਉਣ ਵਾਲੇ ਹਫਤਿਆਂ ‘ਚ ਖਰਾਬ ਹੋਣ ਜਾ ਰਹੀ ਹੈ।

ਕੋਵਿਡ-19 ਮੌਤ ਦਾ ਰੋਜ਼ਾਨਾ ਅੰਕੜਾ 5,600 ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਦਾ ਮਤਲਬ ਹੋਵੇਗਾ ਤਿੰਨ ਲੱਖ ਦੇ ਕਰੀਬ ਲੋਕ ਆਪਣੀ ਜਾਨ ਅਪ੍ਰੈਲ ਤੇ ਅਗਸਤ ਦੇ ਵਿਚ ਦੇਸ਼ ‘ਚ ਕੋਵਿਡ-19 ਕਾਰਨ ਗਵਾ ਦੇਣਗੇ।

ਭਾਰਤ ‘ਚ ਮੌਤ ਤੇ ਇਨਫੈਕਸ਼ਨ ਦੀ ਵਰਤਮਾਨ ਦਰ ਦਾ ਮੁਲਾਂਕਣ ਕੀਤਾ ਤੇ ਅੰਦਾਜ਼ਾ ਲਾਇਆ ਕਿ ਇਸ ਸਾਲ 10 ਮਈ ਨੂੰ ਕੋਵਿਡ-19 ਦੇ ਚੱਲਦਿਆਂ ਭਾਰਤ ਦਾ ਰੋਜ਼ਾਨਾ ਮੌਤ ਦਾ ਅੰਕੜਾ ਸਭ ਤੋਂ ਉੱਚੀ ਦਰ ‘ਤੇ ਪਹੁੰਚ ਕੇ 5,600 ਹੋ ਜਾਵੇਗਾ।

ਅਪ੍ਰੈਲ ਦੇ ਪਹਿਲੇ ਤੇ ਦੂਜੇ ਹਫਤੇ ਦੇ ਵਿਚ ਨਵੇਂ ਪੁਸ਼ਟੀ ਮਾਮਲਿਆਂ ਦਾ ਰੋਜ਼ਾਨਾ ਅੰਕੜਾ 71 ਫੀਸਦ ਤਕ ਵਧ ਗਿਆ ਤੇ ਕੋਵਿਡ-19 ਨਿਯਮਾਂ ਦਾ ਪਾਲਣ ਨਾ ਕਰਨ ਦੇ ਚੱਲਦਿਆਂ ਰੋਜ਼ਾਨਾ ਮੌਤ ‘ਚ 55 ਫੀਸਦ ਤਕ ਦਾ ਵਾਧਾ ਹੋਇਆ। ਵਿਸ਼ਲੇਸ਼ਣ ‘ਚ ਸ਼ਾਮਲ ਕੀਤਾ ਗਿਆ ਹੈ ਕਿ ਭਾਰਤ ‘ਚ ਅਪ੍ਰੈਲ ਦੇ ਮੱਧ ਤਕ ਕੋਵਿਡ-19 ਮਹਾਮਾਰੀ ਮੌਤ ਦਾ ਪੰਜਵਾਂ ਸਭ ਤੋਂ ਵੱਡਾ ਕਾਰਨ ਹੋਵੇਗਾ। ਖੋਜੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਭਾਰਤ ‘ਚ 24 ਫੀਸਦ ਲੋਕ ਇਸ ਸਾਲ 12 ਅਪ੍ਰੈਲ ਤਕ ਕੋਵਿਡ-19 ਦੇ ਸੰਪਰਕ ‘ਚ ਆ ਚੁੱਕੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ