ਕੋਰੋਨਾ ਦੀ ਦੂਜੀ ਲਹਿਰ ਬੱਚਿਆਂ ਲਈ ਘਾਤਕ! ਬੱਚਿਆਂ ‘ਚ ਇਹ ਲੱਛਣ ਨਜ਼ਰ ਆਉਣ ’ਤੇ ਤੁਰੰਤ ਕਰੋ ਇਹ ਉਪਾਅ

Second-wave-of-corona-is-fatal-for-children

ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲੀ ਲਹਿਰ ਦੇ ਮੁਕਾਬਲੇ ਬੱਚਿਆਂ ਤੇ ਬਾਲਗਾਂ ’ਚ ਹੁਣ ਸਪਸ਼ਟ ਲੱਛਣ ਜਿਵੇਂ ਲੰਮੇ ਸਮੇਂ ਤਕ ਬੁਖਾਰ ਤੇ ਗੈਸਟ੍ਰੋਇੰਟੇਰਾਇਟਸ ਪ੍ਰਤੀਤ ਹੋ ਰਿਹਾ ਹੈ।

1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਕੋਵਿਡ-19 ਦੀ ਗੰਭੀਰ ਬਿਮਾਰੀ ਦਾ ਖ਼ਤਰਾ ਵੱਧ ਉਮਰ ਦੇ ਬੱਚਿਆਂ ਦੇ ਮੁਕਾਬਲੇ ਜਿਆਦਾ ਹੁੰਦਾ ਹੈ। ਅਜਿਹਾ ਉਨ੍ਹਾਂ ਦੇ ਅਪੂਰਣ ਇਮਿਊਨਿਟੀ ਸਿਸਟਮ ਅਤੇ ਛੋਟੇ ਹਵਾਈ ਮਾਰਗਾਂ ਕਾਰਨ ਹੈ, ਜਿਸ ਨਾਲ ਉਨ੍ਹਾਂ ਨੂੰ ਵਾਇਰਸ ਕਾਰਨ ਸਾਹ ਦੀ ਸਮੱਸਿਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਨਵਜੰਮਿਆ ਬੱਚਾ ਜਨਮ ਲੈਣ ਵੇਲੇ ਜਾਂ ਦੇਖਭਾਲ ਕਰਨ ਵਾਲਿਆਂ ਨਾਲ ਸੰਪਰਕ ਕਰਕੇ ਕੋਵਿਡ-19 ਦੇ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।

ਬੱਚਿਆਂ ਵਿੱਚ ਕੋਵਿਡ-19 ਦੇ ਲੱਛਣ

ਹਾਲਾਂਕਿ ਬੱਚੇ ਅਤੇ ਬਾਲਗ਼ ਇਕੋ ਕਿਸਮ ਦੇ ਕੋਵਿਡ-19 ਲੱਛਣਾਂ ਦਾ ਸਾਹਮਣਾ ਕਰਦੇ ਹਨ ਪਰ ਬੱਚਿਆਂ ਦੇ ਲੱਛਣ ਹਲਕੇ ਤੇ ਜੁਕਾਮ ਵਰਗੇ ਹੁੰਦੇ ਹਨ। ਬਹੁਤੇ ਬੱਚੇ ਇਕ ਤੋਂ ਦੋ ਹਫ਼ਤਿਆਂ ਵਿਚਕਾਰ ਠੀਕ ਹੋ ਜਾਂਦੇ ਹਨ।

ਬੱਚਿਆਂ ਚ ਸੰਭਾਵਤ ਲੱਛਣ ਇਹ ਹੋ ਸਕਦੇ ਹਨ

ਬੁਖਾਰ ਜਾਂ ਠੰਢ ਲੱਗਣਾ

ਨੱਕ ਦਾ ਬੰਦ ਹੋਣਾ ਜਾਂ ਵੱਗਣਾ

ਖੰਘ, ਗਲੇ ਦੀ ਖਰਾਸ਼

ਸਾਹ ਲੈਣ ’ਚ ਮੁਸ਼ਕਲ

ਥਕਾਵਟ, ਸਿਰ ਦਰਦ

ਮਾਸਪੇਸ਼ੀ ਦਾ ਦਰਦ ਜਾਂ ਸਰੀਰ ਦਰਦ

ਉਲਟੀ ਆਉਣਾ

ਦਸਤ, ਭੁੱਖ ਦੀ ਕਮੀ

ਸੁਆਦ ਜਾਂ ਸੂੰਘਣ ਦੀ ਸ਼ਕਤੀ ਘੱਟ ਜਾਣਾ

ਢਿੱਡ ਦਰਦ

ਕੋਵਿਡ –19 ’ਚ ਬੱਚਿਆਂ ਦੀ ਦੇਖਭਾਲ

ਸਿਹਤ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਦੂਜੀ ਲਹਿਰ ’ਚ ਵੱਧ ਬੱਚੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। 1 ਮਾਰਚ ਤੋਂ 4 ਅਪ੍ਰੈਲ ਦੇ ਵਿਚਕਾਰ ਪੰਜ ਸੂਬਿਆਂ – ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਦਿੱਲੀ ’ਚ 79,688 ਬੱਚੇ ਵਾਇਰਸ ਨਾਲ ਸੰਕਰਮਿਤ ਹੋਏ ਹਨ।

ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ’ਚ ਪਾਇਆ ਗਿਆ B1.617 ਨਾਮ ਦਾ ‘ਡਬਲ ਮਿਊਟੇਸ਼ਨ’ ਇਕ ਵੱਡਾ ਫੈਕਟਰ ਹੈ। ਇਸ ਲਈ ਬੱਚੇ ਦੇ ਸੰਕਰਮਿਤ ਹੋਣ ਦੀ ਹਾਲਤ ’ਚ ਡਾਕਟਰ ਦੀ ਮਦਦ ਲਓ। ਜਿੱਥੇ ਤਕ ਸੰਭਵ ਹੋ ਸਕੇ ਬੱਚੇ ਨੂੰ ਘਰ ’ਚ ਦੂਜੇ ਲੋਕਾਂ ਤੋਂ ਦੂਰ ਰੱਖੋ। ਜੇ ਸੰਭਵ ਹੋਵੇ ਤਾਂ ਉਸ ਲਈ ਪਰਿਵਾਰਕ ਮੈਂਬਰਾਂ ਤੋਂ ਵੱਖਰਾ ਬੈਡਰੂਮ ਅਤੇ ਬਾਥਰੂਮ ਦਾ ਪ੍ਰਬੰਧ ਕਰੋ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ