ਵਿਗਿਆਨੀ ਕੋਰੋਨ ਦੀ ਤੀਜੀ ਲਹਿਰ ਬਾਰੇ ਸੁਚੇਤ ਹਨ, ਇਹ ਨੁਕਸਾਨਦਾਇਕ ਕਿਵੇਂ ਹੋਵੇਗਾ

Scientists alert about corona third wave

ਦੇਸ਼ ਦੇ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਪਹਿਲੀ ਲਹਿਰ ‘ਚ ਘੱਟ ਸਾਵਧਾਨੀ ਉਪਾਅ ਤੇ ਲੋਕਾਂ ਵੱਲੋਂ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਨਾ ਕਰਨ ਕਰਕੇ ਦੂਜੀ ਲਹਿਰ ਹੋਰ ਤੇਜ਼ ਹੋ ਰਹੀ ਹੈ।

ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤੀਬਰਤਾ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਸੀ।

ਵਾਇਰਸ ਲੋਕਾਂ ਨੂੰ ਸੰਕਰਮਿਤ ਕਰਨ ਦੇ ਨਵੇਂ ਤਰੀਕੇ ਲੱਭੇਗਾ, ਜਿਸ ਲਈ ਸਾਨੂੰ ਤਿਆਰ ਰਹਿਣਾ ਪਵੇਗਾ। ਵਾਇਰਸ ਆਪਣਾ ਰੂਪ ਬਦਲਦਾ ਰਹਿੰਦਾ ਹੈ।

ਕੋਰੋਨਾ ਦੀ ਪਹਿਲੀ ਲਹਿਰ ਦੋ ਕਾਰਨਾਂ ਕਰਕੇ ਘੱਟ ਹੋਈ ਸੀ, ਜਿਨ੍ਹਾਂ ਲੋਕਾਂ ਨੂੰ ਇਨਫ਼ੈਕਸ਼ਨ ਹੋਇਆ, ਉਨ੍ਹਾਂ ‘ਚ ਇਮਿਊਨਿਟੀ ਆਈ ਅਤੇ ਮਾਸਕ, ਸੋਸ਼ਲ ਡਿਸਟੈਂਸਿੰਗ ਸਮੇਤ ਬਚਾਅ ਵਜੋਂ ਜਿਹੜੇ ਕਦਮ ਚੁੱਕੇ ਗਏ, ਉਸ ਨਾਲ ਲਾਗ ਫੈਲਣੀ ਘੱਟ ਹੋਈ ਪਰ ਜਦੋਂ ਬਚਾਅ ਦੇ ਕਦਮਾਂ ‘ਚ ਢਿਲਾਈ ਵਰਤੀ ਤਾਂ ਲਾਗ ਦੁਬਾਰਾ ਫੈਲਣੀ ਸ਼ੁਰੂ ਹੋਈ।

ਦੂਜੀ ਲਹਿਰ ਦੀ ਅਜਿਹੀ ਹੀ ਉਮੀਦ ਕੀਤੀ ਗਈ ਸੀ। ਸਾਰਸ-ਸੀਓਵੀ 2 ਦੀ ਤਬਦੀਲੀ ਅਤੇ ਇਸ ਦੀ ਵੱਧ ਰਹੀ ਸੰਭਾਵਨਾ ਬਾਰੇ ਵਿਸਥਾਰ ‘ਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਾਇਰਸ ਸਾਲ 2019 ‘ਚ ਵੁਹਾਨ ਵਿੱਚ ਪੈਦਾ ਹੋਇਆ ਸੀ ਅਤੇ ਉਸ ਸਮੇਂ ਇਹ ਆਮ ਸੀ ਜੋ ਬਹੁਤ ਸਾਰੀਆਂ ਥਣਧਾਰੀ ਜਾਤੀਆਂ ਨੂੰ ਸੰਕਰਮਿਤ ਕਰ ਸਕਦੀ ਸੀ।

ਉਨ੍ਹਾਂ ਕਿਹਾ ਕਿ ਦੂਰੀ ਬਣਾ ਕੇ ਰੱਖਣ ਨਾਲ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕੋਵਿਡ ਦੇ ਅਨੁਕੂਲ ਵਿਵਹਾਰ ਦੀ ਪਾਲਣਾ ਕਰਨ ‘ਤੇ ਜ਼ੋਰ ਦਿੱਤਾ ਅਤੇ ਕਿਹਾ, “ਇਹ ਵਾਇਰਸ ਮਨੁੱਖ ਤੋਂ ਮਨੁੱਖ ਤਕ ਹੀ ਫੈਲ ਸਕਦਾ ਹੈ।”

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ