Lockdown Updates: ਦੇਸ਼ ਭਰ ਵਿੱਚ 15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੋਲ੍ਹੇ ਜਾਣਗੇ ਸਕੂਲ

schools-will-be-open-with-these-guidelines
Lockdown Updates: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੇਸ਼ ਭਰ ‘ਚ ਲੱਗੇ ਲੌਕਡਾਊਨ ਕਾਰਨ ਬੰਦ ਸਕੂਲ 15 ਜੁਲਾਈ ਤੋਂ ਬਾਅਦ ਖੁੱਲ੍ਹ ਸਕਦੇ ਹਨ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਸਕੂਲਾਂ ‘ਚ ਪੜ੍ਹਾਈ ਲਈ ਗਾਇਡਲਾਈਨਸ ਤਿਆਰ ਕਰ ਰਿਹਾ ਹੈ ਜੋ ਜਲਦ ਜਾਰੀ ਹੋ ਸਕਦੀਆਂ ਹਨ। ਸੂਤਰਾਂ ਮੁਤਾਬਕ ਇਕ ਦਿਨ ‘ਚ 33 ਫੀਸਦ ਜਾਂ 50 ਫੀਸਦ ਬੱਚੇ ਹੀ ਸਕੂਲ ਜਾਣਗੇ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਵਿੱਚ Corona ਦਾ ਕਹਿਰ ਜਾਰੀ, 288 ਪੁਲਿਸ ਕਰਮਚਾਰੀ ਹੋਏ Corona Positive

ਵਿਦਿਆਰਥੀਆਂ ਦੀ ਸੰਖਿਆਂ ਦੇ ਆਧਾਰ ‘ਤੇ ਹੱਥ ਧੋਣ ਦੀ ਸੁਵਿਧਾ, ਟਾਇਲਟ, ਪੀਣ ਦੇ ਪਾਣੀ ਦਾ ਪ੍ਰਬੰਧ ਵਧਾਉਣਾ ਪੈ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ 50% ਵਿਦਿਆਰਥੀਆਂ ਦਾ ਫਾਰਮੂਲਾ ਲਾਗੂਕਰਨ ਵਾਲੇ ਸਕੂਲਾਂ ‘ਚ ਵਿਦਿਆਰਥੀ ਹਫ਼ਤੇ ‘ਚ ਤਿੰਨ ਤੇ 33% ਦਾ ਫਾਰਮੂਲਾ ਲਾਗੂ ਕਰਨ ਵਾਲੇ ਸਕੂਲਾਂ ‘ਚ ਹਫ਼ਤੇ ‘ਚ ਦੋ ਦਿਨ ਹੀ ਸਕੂਲ ਜਾਣਗੇ। ਬਾਕੀ ਦਿਨ ਆਨਲਾਈਨ ਪੜ੍ਹਾਈ ਹੋਵੇਗੀ।

ਕੋਰੋਨਾ ਵਾਇਰਸ ਦੀ ਸਥਿਤੀ ਦੇ ਆਧਾਰ ‘ਤੇ ਜੂਨ ਦੇ ਅੰਤਿਮ ਹਫ਼ਤੇ ‘ਚ ਗਾਇਡਲਾਇਨਸ ‘ਚ ਸਕੂਲਾਂ ‘ਚ ਸੋਸ਼ਲ ਡਿਸਟੈਂਸਿੰਗ ਤੇ ਸੈਨੀਟਾਇਜੇਸ਼ਨ ਦਾ ਖਿਆਲ ਰੱਖਿਆ ਜਾਏਗਾ। ਪ੍ਰਾਈਵੇਟ ਸਕੂਲਾਂ ਦੇ ਸੰਗਠਨ ਐਕਸ਼ਨ ਕਮੇਟੀ ਆਫ਼ ਐਨਏਡਡ ਰਿਕੌਗੇਨਾਇਜ਼ਡ ਪ੍ਰਾਈਵੇਟ ਸਕੂਲਾਂ ਦੇ ਜਨਰਲ ਸੈਕਟਰੀ ਭਰਤ ਅਰੋੜਾ ਨੇ ਕਿਹਾ ਕਿ ਗਾਇਡਲਾਇਨਸ ਮਿਲ ਦਿਆਂ ਹੀ ਉਹ ਐਸਓਪੀ ਤਿਆਰ ਕਰ ਲੈਣਗੇ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ