ਮੱਧ ਪ੍ਰਦੇਸ਼ ਵਿੱਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ, 5 ਬੱਚੇ ਗੰਭੀਰ ਰੂਪ ਨਾਲ ਜ਼ਖਮੀ

school-bus-accident-in-madhya-pradesh

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਅੱਜ ਦੇ ਦਿਨ ਸਕੂਲ ਬੱਸ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਰਫ਼ਤਾਰ ਤੇਜ ਹੋਣ ਦੇ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਪਲਟ ਗਈ। ਜਿਸ ਦੇ ਕਾਰਨ 5 ਸਕੂਲੀ ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਬਾਬਈ ਦੇ ਸਾਂਗਾ ਖੇੜਾ ਤਿਰਾਹੇ ਕੋਲ ਵਾਪਰਿਆ। ਇਹਨਾਂ ਗੰਭੀਰ ਰੂਪ ਜ਼ਖਮੀ ਬੱਚਿਆਂ ਤੋਂ ਇਲਾਵਾ ਅੱਧਾ ਦਰਜਨ ਤੋਂ ਵਧ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਜ਼ਰੂਰ ਪੜ੍ਹੋ: ਮਹਾਰਾਸ਼ਟਰ ਦੇ ਵਿੱਚ ਡੇਂਗੂ ਦਾ ਕਹਿਰ ਜਾਰੀ, ਹੁਣ ਤੱਕ 7 ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਕੈਂਪੀਅਨ ਸਕੂਲ ਦੀ ਇਸ ਬੱਸ ‘ਚ 35 ਬੱਚੇ ਸਵਾਰ ਸਨ। ਇਸ ਹਾਦਸੇ ਵਿੱਚ ਜ਼ਖਮੀ ਬੱਚਿਆਂ ਨੂੰ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਬੱਸ ਦੀ ਰਫਤਾਰ ਤੇਜ਼ ਹੋਣ ਦੇ ਕਾਰਨ ਬੱਸ ਸਭ ਤੋਂ ਪਹਿਲਾਂ ਇੱਕ ਦਰੱਖਤ ਨਾਲ ਜਾ ਟਕਰਾਈ ਅਤੇ ਫਿਰ ਬੇਕਾਬੂ ਹੋ ਕੇ ਪਲਟ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕਲੈਕਟਰ ਸ਼ੀਲੇਂਦਰ ਸਿੰਘ ਅਤੇ ਏ.ਡੀ.ਐੱਮ. ਕੋਡੀ ਤ੍ਰਿਪਾਠੀ ਬੱਚਿਆਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਹੋਸ਼ੰਗਾਬਾਦ ‘ਚ ਇਕ ਭਿਆਨਕ ਕਾਰ ਹਾਦਸਾ ਹੋਇਆ ਸੀ। ਜਿਸ ‘ਚ ਚਾਰ ਨੈਸ਼ਨਲ ਲੈਵਲ ਦੇ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਨੈਸ਼ਨਲ ਹਾਈਵੇਅ 69 ‘ਤੇ ਰੈਸਲਪੁਰ ਪਿੰਡ ਕੋਲ ਹੋਈ ਸੀ। ਇਸ ਕਾਰ ‘ਚ ਕੁੱਲ 7 ਹਾਕੀ ਖਿਡਾਰੀ ਸਵਾਰ ਸਨ।