7ਵੀਂ ਦੀ ਵਿਦਿਆਰਥਣ ਦਾ ਸਕੂਲ ਪ੍ਰਬੰਧਕ ਨੇ ਰੇਪ ਕਰ ਬਣਾਇਆ ਵੀਡੀਓ

school administrator raped 7th class girl and made video

ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਸ਼ਹਿਰ ‘ਚ ਸਕੂਲ ਮੈਨੇਜਰ ‘ਤੇ ਵਿਦਿਆਰਥਣ ਨਾਲ ਰੇਪ ਦਾ ਮਾਮਲਾ ਦਰਜ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ 7 ਵੀਂ ਜਮਾਤ ‘ਚ ਪੜ੍ਹਦੀ ਹੈ।

ਪੁਲਿਸ ਨੇ ਬੁੱਧਵਾਰ ਨੂੰ ਕਥਿਤ ਤੌਰ ‘ਤੇ ਦੱਸਿਆ ਸੀ ਕਿ ਲੜਕੀ ਦੇ ਪਿਤਾ ਨੇ ਰੇਪ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸਦਾ ਕਹਿਣਾ ਹੈ ਕਿ 30 ਜੁਲਾਈ ਨੂੰ ਸਕੂਲ ਮੈਨੇਜਰ ਹਰਿੰਦਰ ਯਾਦਵ ਨੇ ਉਸ ਨੂੰ ਘਰ ਬੁਲਾ ਕੇ ਉਸ ਦਾ ਰੇਪ ਕੀਤਾ। ਫਿਲਹਾਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇੱਕ ਪਿਤਾ ਨੇ ਲਾਇਆ ਫ਼ਾਹਾ, ਮਰਨ ਤੋਂ ਪਹਿਲਾਂ 12 ਸਾਲਾਂ ਬੇਟੀ ਨੂੰ ਭੇਜਿਆ ਆਡੀਓ ਮੈਸੇਜ, ਇਹ ਕਾਰਣ ਆਇਆ ਸਾਹਮਣੇ

ਪੀੜਤਾ ਨੇ ਮੁਲਜ਼ਮ ‘ਤੇ ਰੇਪ ਦਾ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦਾ ਵੀ ਇਲਜ਼ਾਮ ਲਾਇਆ ਹੈ।ਪੀੜਤਾ ਨੇ ਦੱਸਿਆ ਕਿ ਉਸਨੇ ਦੱਸਿਆ ਕੀ ਉਸਨੁੰ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਕੁਝ ਦਿਨ ਬਾਦ ਉਸਨੇ ਪਰਿਵਾਰ ਨੂੰ ਪੂਰੀ ਘਟਨਾ ਦੱਸੀ।

ਕੇਸ ਵਿੱਚ ਗ੍ਰਿਫਤਾਰੀ ਨਾ ਹੋਣ ਤੇ ਬੱਚੀ ਦੇ ਪਿਤਾ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੁਲਜ਼ਮ ਪ੍ਰਬੰਧਕ ਖ਼ਿਲਾਫ਼ ਪਾਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਤੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਸਬੰਧਤ ਥਾਣਾ ਪ੍ਰਭਾਰੀ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ