ਸੁਪਰੀਮ ਕੋਰਟ ਵਲੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਝਟਕਾ

sajjan kumar

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ। ਸੱਜਣ ਕੁਮਾਰ ਨੇ ਜ਼ਮਾਨਤ ਅਰਜ਼ੀ ਅਦਾਲਤ ਨੂੰ ਦਿੱਤੀ ਸੀ, ਪਰ ਸੁਪਰੀਮ ਕੋਰਟ ਨੇ ਇਸ ਨੂੰ ਟਾਲ ਦਿੱਤਾ ਹੈ।

ਦੇਸ਼ ਦੀ ਸਰਬਉੱਚ ਅਦਾਲਤ ਸੱਜਣ ਕੁਮਾਰ ਦੀ ਅਰਜ਼ੀ ‘ਤੇ ਸੁਣਵਾਈ ਅਗਸਤ ਦੌਰਾਨ ਕਰੇਗੀ। ਅਜਿਹੇ ਵਿੱਚ ਸੱਜਣ ਕੁਮਾਰ ਘੱਟੋ-ਘੱਟ ਅਗਸਤ ਤਕ ਜੇਲ੍ਹ ‘ਚ ਰਹੇਗਾ। ਹਾਲਾਂਕਿ, ਸੱਜਣ ਕੁਮਾਰ ਦੇ ਵਕੀਲ ਨੇ ਅਦਾਲਤ ਵਿੱਚ ਗੋਧਰਾ ਕਾਂਡ ਸਮੇਤ ਕਾਫੀ ਦਲੀਲਾਂ ਦਿੱਤੀਆਂ ਪਰ ਅਦਾਲਤ ਨੇ ਸੁਣਵਾਈ ਟਾਲ ਦਿੱਤੀ।

ਇਹ ਵੀ ਪੜ੍ਹੋ : ਕਰਤਾਰਪੁਰ ਲਾਂਘਾ ਬਣ ਸਕਦੈ ਭਾਰਤ ‘ਚ ਹੜ੍ਹ ਦਾ ਕਾਰਣ, ਗੱਲਬਾਤ ਲਈ ਬੈਠਕ ਅੱਜ

ਸੱਜਣ ਕੁਮਾਰ ਨੂੰ 1 ਤੇ 2 ਨਵੰਬਰ 1984 ਨੂੰ ਦਿੱਲੀ ਦੇ ਛਾਉਣੀ ਇਲਾਕੇ ਦੇ ਰਾਜ ਨਗਰ ਭਾਗ-1 ਇਲਾਕੇ ਵਿੱਚ ਪੰਜ ਸਿੱਖਾਂ ਦੇ ਕਤਲ ਤੇ ਰਾਜ ਨਗਰ ਭਾਗ-2 ਵਿੱਚ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਤੇ ਤਾ-ਉਮਰ ਕੈਦ ਦੀ ਸਜ਼ਾ ਵੀ ਭੁਗਤ ਰਿਹਾ ਹੈ। ਦਿੱਲੀ ਹਾਈਕੋਰਟ ਵੱਲੋਂ ਸੁਣਾਈ ਗਈ ਇਸ ਸਜ਼ਾ ਖ਼ਿਲਾਫ਼ ਸੱਜਣ ਕੁਮਾਰ ਨੇ ਪਟੀਸ਼ਨ ਪਾਈ ਹੈ ਤੇ ਜ਼ਮਾਨਤ ਵੀ ਚਾਹ ਰਿਹਾ ਹੈ। ਸੱਜਣ ਕੁਮਾਰ ਖ਼ਿਲਾਫ਼ ਸਿੱਖ ਕਤਲੇਆਮ ਦੇ ਹੋਰ ਮਾਮਲਿਆਂ ਦੀ ਸੁਣਵਾਈ ਵੀ ਜਾਰੀ ਹੈ।

Source:AbpSanjha