ਸਾਊਦੀ ਦੇ ਸ਼ਹਿਜ਼ਾਦੇ ਵਲੋਂ ਭਾਰਤ ਨੂੰ ਤੋਹਫ਼ਾ , ਸਾਊਦੀ ਦੀ ਜੇਲ੍ਹਾਂ ਵਿੱਚੋਂ ਰਿਹਾਅ ਹੋਣਗੇ 850 ਭਾਰਤੀ ਨਾਗਰਿਕਾਂ

Saudi arab prince with pm modi

ਸਾਊਦੀ ਅਰਬ 850 ਭਾਰਤੀ ਨਾਗਰਿਕਾਂ ਨੂੰ ਆਪਣੀਆਂ ਜੇਲ੍ਹਾਂ ਵਿੱਚੋਂ ਰਿਹਾਅ ਕਰਨ ਜਾ ਰਿਹਾ ਹੈ। ਇਨ੍ਹਾਂ ਵਿੱਚ ਕਈ ਪੰਜਾਬੀ ਵੀ ਹਨ। ਭਾਰਤੀ ਨਾਗਰਿਕਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਨ ਦਾ ਫੈਸਲਾ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਆਪਣੇ ਭਾਰਤ ਦੌਰੇ ਦੌਰਾਨ ਲਿਆ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਲਮਾਨ ਨੂੰ ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਉੱਥੇ, ਦੋ ਦਿਨ ਪਹਿਲਾਂ ਕ੍ਰਾਊਨ ਪ੍ਰਿੰਸ ਪਾਕਿਸਤਾਨ ਦੇ ਦੌਰੇ ‘ਤੇ ਸੀ, ਜਿੱਥੇ ਉਨ੍ਹਾਂ 2000 ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਗੱਲ ਕਹੀ ਸੀ।

ਉਨ੍ਹਾਂ ਟਵੀਟ ਕਰਦਿਆਂ ਦੱਸਿਆ ਕਿ ਮੋਦੀ ਦੀ ਬੇਨਤੀ ‘ਤੇ ਹੀ ਕ੍ਰਾਊਨ ਪ੍ਰਿੰਸ ਨੇ ਭਾਰਤ ਦੇ ਹੱਜ ਕੋਟੇ ਵਿੱਚ ਵੀ ਵਾਧੇ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹੱਜ ਦਾ ਕੋਟਾ 1.75 ਲੱਖ ਲੋਕਾਂ ਦਾ ਹੈ, ਜਿਸ ਨੂੰ ਹੁਣ ਵਧਾ ਕੇ ਦੋ ਲੱਖ ਕੀਤਾ ਜਾ ਸਕਦਾ ਹੈ। ਸਾਊਦੀ ਪ੍ਰਿੰਸ ਨੇ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤ ਵਿੱਚ 200 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਲਈ ਸਹਿਮਤੀ ਵੀ ਦੇ ਦਿੱਤੀ ਹੈ।

Source:AbpSanjha