ਸੰਜੇ ਦੱਤ ਨੇ ਸਿਆਸੀ ਪਾਰੀ ਖੇਡਣ ਤੋਂ ਕੀਤਾ ਇਨਕਾਰ

sanjay dutt

ਦੇਸ਼ ਦੇ ਵਿੱਚ ਹਰ ਰੋਜ਼ ਲਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਅੱਜ ਕੱਲ ਰਾਸ਼ਟਰੀ ਸਮਾਜ ਪਾਰਟੀ ਦੇ ਕਰਕੇ ਖ਼ੂਬ ਚਰਚਾ ਵਿੱਚ ਹਨ। ਰਾਸ਼ਟਰੀ ਸਮਾਜ ਪਾਰਟੀ ਦੇ ਮੋਢੀ ਮਹਾਦੇਵ ਜਾਨਕਾਰ ਨੇ ਕੱਲ ਐਲਾਨ ਕੀਤਾ ਸੀ ਕਿ 25 ਸਤੰਬਰ ਨੂੰ ਸੰਜੇ ਦੱਤ ਇਹ ਪਾਰਟੀ ਜੁਆਇਨ ਕਰਨਗੇ। ਮਹਾਦੇਵ ਜਾਨਕਾਰ ਦੇ ਇਸ ਬਿਆਨ ਨੇ ਪੂਰੀ ਮੁੰਬਈ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਸੀ। ਪਰ ਸੰਜੇ ਦੱਤ ਨੇ ਇੱਕ ਟਵੀਟ ਕਰਕੇ ਇਸ ਪੂਰੀ ਗੱਲ ਨੂੰ ਨਕਾਰ ਕੇ ਰੱਖ ਦਿੱਤਾ ਹੈ।

ਸੰਜੇ ਦੱਤ ਦਾ ਕਹਿਣਾ ਹੈ ਕਿ ਮੈਂ ਸਿਆਸਤ ਵਿੱਚ ਨਹੀਂ ਆ ਰਿਹਾ। ਉਹਨਾਂ ਨੇ ਇੱਕ ਟਵੀਟ ਰਾਏ ਕਿਹਾ ਹੈ ਕਿ, ‘‘ਮੈਂ ਕੋਈ ਪਾਰਟੀ ਜੁਆਇਨ ਨਹੀਂ ਕਰਾਂਗਾ। ਜਾਨਕਾਰ ਮੇਰਾ ਬਹੁਤ ਚੰਗਾ ਦੋਸਤ ਤੇ ਭਰਾ ਹੈ। ਮੈਂ ਦਿਲੋਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹਾਂ।’’ ਸੰਜੇ ਦੱਤ ਦੇ ਇਸ ਫੈਸਲੇ ਕਰਕੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਰਾਮ ਲੱਗ ਗਿਆ ਹੈ। ਸੰਜੇ ਦੱਤ ਦੀ ਆਉਣ ਵਾਲੀ ਫਿਲਮ ‘ਪ੍ਰਸਥਾਨਮ’ ਵਿੱਚ ਉਹ ਇਕ ਰਾਜਨੇਤਾ ਦੇ ਕਿਰਦਾਰ ਨੂੰ ਨਿਭਾ ਰਹੇ ਹਨ। ਅਜਿਹੇ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਣ ਲੱਗੀਆਂ ਸਨ।

ਜ਼ਰੂਰ ਪੜ੍ਹੋ: “ਦਬੰਗ 3” ਦੇ ਲਈ ਸਲਮਾਨ ਖਾਨ ਨੇ ਘਟਾਇਆ ਭਾਰ

ਸੰਜੇ ਦੱਤ ਦਾ ਕਹਿਣਾ ਹੈ ਕਿ ਉਸਦੀ ਭੈਣ ਪਿ੍ਰਯਾ ਦੱਤ ਅਤੇ ਉਸਦੇ ਪਿਤਾ ਸੁਨੀਲ ਦੱਤ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ। ਪਿਤਾ ਦੇ ਜਾਣ ਤੋਂ ਬਾਅਦ ਖੁਦ ਸੰਜੇ ਦੱਤ ਸਿਆਸੀ ਰਾਜਨੀਤੀ ’ਚ ਆ ਗਏ ਸਨ ਪਰ ਉਨ੍ਹਾਂ ’ਤੇ ਚੱਲ ਰਹੇ ਅਪਰਾਧੀ ਮਾਮਲਿਆਂ ਦੇ ਕਾਰਨ ਉਨ੍ਹਾਂ ਨੂੰ ਰਾਜਨੀਤੀ ਛੱਡਣੀ ਪਈ ਸੀ। ਪਰ ਹੁਣ ਸੰਜੇ ਦੱਤ 1992 ਮੰੁਬਈ ਬੰਬ ਧਮਾਕੇ ਨਾਲ ਜੁੜੇ ਮਾਮਲੇ ’ਚ ਏ. ਕੇ. 47 ਰੱਖਣ ਦੇ ਜ਼ੁਰਮ ’ਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।