Corona in Haryana: ਕੋਰੋਨਾ ਨੂੰ ਹਰਾਉਣ ਦੀ ਜੰਗ ਸ਼ੁਰੂ, 10 ਜ਼ਿਲ੍ਹਿਆਂ ‘ਚ ਚੱਲੀਆਂ ਰੋਡਵੇਜ਼ ਦੀਆਂ ਬੱਸਾਂ

roadways-bus-service-started-from-friday-in-haryana

Corona in Haryana: ਦੇਸ਼ ‘ਚ ਕੋਰੋਨਾਵਾਇਰਸ (Coronavirus) ਮਹਾਮਾਰੀ ਨੂੰ ਰੋਕਣ ਲਈ ਮਾਰਚ ਵਿੱਚ ਲਾਗੂ ਕੀਤੇ ਗਏ ਲੌਕਡਾਊਨ (Lockdown) ਤੋਂ ਬਾਅਦ ਪਹਿਲੀ ਵਾਰ ਹਰਿਆਣਾ ਰੋਡ (haryana roadways) ਟਰਾਂਸਪੋਰਟ ਦੀਆਂ ਬੱਸਾਂ ਨੇ ਕੁਝ ਰੂਟਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬੱਸਾਂ ਵਿੱਚ ਸਮਾਜਕ ਦੂਰੀ (Social Distancing) ਦਾ ਪਾਲਣ ਕਰਨਾ ਲਾਜ਼ਮੀ ਹੈ ਤੇ ਇੱਕ ਬੱਸ ਵਿੱਚ 30 ਤੋਂ ਵੱਧ ਯਾਤਰੀਆਂ ਨੂੰ ਥਾਂ ਨਹੀਂ ਦਿੱਤੀ ਜਾਏਗੀ। ਬੀਤੇ ਦਿਨ ਸ਼ੁੱਕਰਵਾਰ ਸਵੇਰ ਤੋਂ ਚੋਣਵੀਆਂ ਰੂਟਾਂ ‘ਤੇ ਬੱਸ ਸੇਵਾਵਾਂ ਦੀ ਸ਼ੁਰੂਆਤ ਹੋ ਗਈ। ਸ਼ੁਰੂਆਤ ‘ਚ ਬੱਸਾਂ 10 ਡਿਪੂਆਂ ਅੰਬਾਲਾ, ਭਿਵਾਨੀ, ਹਿਸਾਰ, ਕੈਥਲ, ਕਰਨਾਲ, ਨਾਰਨੌਲ, ਪੰਚਕੁਲਾ, ਰੇਵਾੜੀ, ਰੋਹਤਕ ਤੇ ਸਿਰਸਾ ਤੋਂ 29 ਰੂਟਾਂ ‘ਤੇ ਚੱਲਣਗੀਆਂ।

ਇਹ ਵੀ ਪੜ੍ਹੋ: ਦਿੱਲੀ ਵਿੱਚ Lockdown 4 ਵਿੱਚ ਖੁੱਲਣਗੇ ਬਜ਼ਾਰ, ਟ੍ਰਾੰਸਪੋਰਟ ਸੇਵਾ ਹੋਵੇਗੀ ਸ਼ੁਰੂ, ਦਿੱਲੀ ਸਰਕਾਰ ਦਾ ਕੇਂਦਰ ਨੂੰ ਪ੍ਰਸਤਾਵ

ਸੂਬੇ ‘ਚ ਰੋਡਵੇਜ਼ ਦੀਆਂ ਬੱਸਾਂ ਦੇ 23 ਡਿਪੂ ਹਨ ਤੇ ਕੁੱਲ 4,000 ਬੱਸਾਂ ਹਨ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਰਾਹੀਂ ਯਾਤਰੀਆਂ ਲਈ ਮਾਸਕ ਪਹਿਨਣਾ ਤੇ ਟਿਕਟਾਂ ਟਿਕਟਾਂ ਬੁੱਕ ਕਰਨਾ ਲਾਜ਼ਮੀ ਹੈ। ਦੇਸ਼ ਵਿੱਚ 24 ਮਾਰਚ ਤੋਂ ਸ਼ੁਰੂ ਹੋਏ ਰਾਸ਼ਟਰੀ ਲੌਕਡਾਊਨ ਤੋਂ ਇੱਕ ਦਿਨ ਪਹਿਲਾਂ 23 ਮਾਰਚ ਨੂੰ ਸੂਬੇ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਸੀ। ਪੰਚਕੂਲਾ ਡਿਪੂ ਤੋਂ ਪਹਿਲੀ ਬੱਸ ਸ਼ੁੱਕਰਵਾਰ ਸਵੇਰੇ ਸਿਰਸਾ ਲਈ ਰਵਾਨਾ ਹੋਈ। ਸਿਰਸਾ ਦੀ ਯਾਤਰਾ ਕਰਨ ਵਾਲੇ ਇੱਕ ਨੌਜਵਾਨ ਨੇ ਕਿਹਾ, ਬੱਸਾਂ ਦੀ ਸੇਵਾ ਬਹਾਲ ਕਰਕੇ ਸਰਕਾਰ ਨੇ ਇਕ ਚੰਗਾ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੱਸ ‘ਚ ਸਿਰਫ 15 ਲੋਕਾਂ ਨੇ ਟਿਕਟ ਬੁੱਕ ਕੀਤੀ ਸੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ