ਰਾਮਦੇਵ ਦੀ ‘ਕੋਰੋਨਿਲ’ ਨਹੀਂ ਹੈ WHO ਤੋਂ ਸਰਟੀਫਾਈਡ, ਮਨਜ਼ੂਰੀ ਦੇਣ ਲਈ ਹੁਣ ਸਿਹਤ ਮੰਤਰਾਲੇ ਨੂੰ ਦੇਣਾ ਹੋਵੇਗਾ ਜਵਾਬ

Ramdev's 'coronil' is not certified from WHO

ਰਾਮਦੇਵ ਨੇ ਬੀਤੇ ਦਿਨੀਂ ਕੋਰੋਨਿਲ ਨੂੰ ਕੋਵਿਡ ਦੇ ਇਲਾਜ ਲਈ ਮੁੜ ਲਾਂਚ ਕੀਤਾ ਸੀ। ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਮੌਜੂਦ ਸਨ, ਜਿਸ ‘ਤੇ ਆਈ. ਐਮ. ਏ. ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਆਈ. ਐਮ. ਏ. ਦੇ ਕੋਡ ਕੰਡਕਟ ਮੁਤਾਬਕ ਕੋਈ ਵੀ ਡਾਕਟਰ ਕਿਸੇ ਵੀ ਦਵਾਈ ਦੀ ਪ੍ਰਮੋਸ਼ਨ ਨਹੀਂ ਕਰ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਿਹਤ ਮੰਤਰੀ ਜਿਹੜੇ ਕਿ ਇਕ ਡਾਕਟਰ ਹਨ ਅਤੇ ਦਵਾਈ ਦਾ ਪ੍ਰਚਾਰ ਕਰਦੇ ਮਿਲੇ ਹਨ।

IMA ਨੇ ਕਿਹਾ ਕਿ ਕੋਵਿਡ ਦੇ ਇਲਾਜ ਨੂੰ ਲੈ ਕੇ ਕੋਰੋਨਿਲ ਨੂੰ ਵਿਸ਼ਵ ਸਿਹਤ ਸੰਗਠਨ ਖ਼ਾਰਜ ਕਰ ਚੁੱਕਾ ਹੈ। ਅਜਿਹੇ ‘ਚ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ‘ਚ ਦਵਾਈ ਦੀ ਲਾਂਚਿੰਗ ਹੋਣਾ,ਇਹ ਗ਼ਲਤ ਸੰਦੇਸ਼ ਦਿੰਦਾ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਪੁੱਛਿਆ ਹੈ ਕਿ ਕਿਵੇਂ ਉਨ੍ਹਾਂ ਨੇ ਬਿਨਾਂ ਕਿਸੇ ਵਿਗਿਆਨਕ ਆਧਾਰ ‘ਤੇ ਕੋਰੋਨਿਲ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ। ਆਈ. ਐਮ. ਏ. ਨੇ ਕਿਹਾ ਕਿ ਜੇਕਰ ਕੋਰੋਨਿਲ ਕੋਰੋਨਾ ਦੀ ਰੋਕਥਾਮ ਲਈ ਕਾਰਗਰ ਸੀ ਤਾਂ ਫਿਰ ਭਾਰਤ ਸਰਕਾਰ ਕੋਰੋਨਾ ਟੀਕਾਕਰਨ ‘ਤੇ ਕਿਉਂ 35 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਰਹੀ ਹੈ? ਆਈ. ਐਮ. ਏ. ਨੇ ਕਿਹਾ ਕਿ ਉਹ ਮੈਡੀਕਲ ਕੌਂਸਲ ਆਫ਼ ਇੰਡੀਆ ਦੇ ਕੋਡ ਆਫ਼ ਕੰਡਕਟ ਦੀ ਅਣਦੇਖੀ ਕਰਨ ‘ਤੇ ਡਾ. ਹਰਸ਼ਵਰਧਨ ਤੋਂ ਸਪਸ਼ਟੀਕਰਨ ਮੰਗਣ ਲਈ ਐਨ. ਐਮ. ਸੀ. ਨੂੰ ਚਿੱਠੀ ਲਿਖਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ