ਰਾਮਦੇਵ ਨੇ ਕੋਰੋਨਾ ਦੀ ਨਵੀਂ ਦਵਾਈ ਕੀਤੀ ਲਾਂਚ , ਡਾ. ਹਰਸ਼ਵਰਧਨ ਅਤੇ ਨਿਤਿਨ ਗਡਕਰੀ ਵੀ ਮੌਜੂਦ

Ramdev-launches-a-new-corona-drug

ਕੋਰੋਨਾ ਦੀ ਦਵਾਈ ਲਾਂਚ ਕਰਨ ਮੌਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਰਾਮਦੇਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਵਾਈ ਦਾ ਐਲਾਨ ਕੀਤਾ ਹੈ।

ਦਾਅਵਾ ਹੈ ਕਿ ਡਬਲਿਊ.ਐੱਚ.ਓ. ਨੇ ਇਸ ਨੂੰ ਜੀ.ਐੱਮ.ਪੀ. ਯਾਨੀਗੁੱਡ ਮੈਨੁਫੈਕਚਰਿੰਗ ਪ੍ਰੈਕਟਿਸ’ ਦਾ ਸਰਟੀਫਿਕੇਟ ਦਿੱਤਾ ਹੈ। ਰਾਮਦੇਵ ਨੇ ਕਿਹਾ ਕਿ ਇਹ ਦਵਾਈ ‘ਏਵੀਡੈਂਸ ਬੇਸਡ’ ਹੈ। ਰਾਮਦੇਵ ਨੇ ਇਸ ਮੌਕੇ ਇਕ ਰਿਸਰਚ ਬੁੱਕ ਵੀ ਲਾਂਚ ਕੀਤੀ ਹੈ।

ਉਨ੍ਹਾਂ ਨੇ ਕਿਹਾ,”ਜਦੋਂ ਅਸੀਂ ਕੋਰੋਨਿਲ ਰਾਹੀਂ ਲੱਖਾਂ ਲੋਕਾਂ ਨੂੰ ਜੀਵਨਦਾਨ ਦੇਣ ਦਾ ਕੰਮ ਕੀਤਾ ਤਾਂ ਕਈ ਲੋਕਾਂ ਨੇ ਸਵਾਲ ਚੁੱਕੇ। ਕੁਝ ਲੋਕਾਂ ਦੇ ਮਨ ‘ਚ ਰਹਿੰਦਾ ਹੈ ਕਿ ਰਿਸਰਚ ਤਾਂ ਸਿਰਫ਼ ਵਿਦੇਸ਼ ‘ਚ ਹੋ ਸਕਦੀ ਹੈ, ਖਾਸ ਤੌਰ ‘ਤੇ ਆਯੂਰਵੈਦ ਦੇ ਰਿਸਰਚ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ ਕੀਤੇ ਜਾਂਦੇ ਹਨ। ਕੋਰੋਨਿਲ ਤੋਂ ਲੈ ਕੇ ਵੱਖ-ਵੱਖ ਬੀਮਾਰੀ ‘ਤੇ ਅਸੀਂ ਰਿਸਰਚ ਕੀਤਾ ਹੈ।

ਦੱਸ ਦੇਈਏ ਕਿ ਪਤੰਜਲੀ ਨੇ ਪਿਛਲੇ ਸਾਲ ਜੂਨ ‘ਚ ‘ਕੋਰੋਨਾ ਕਿੱਟ’ ਲਾਂਚ ਕੀਤੀ ਸੀ। ਇਸ ‘ਤੇ ਜ਼ਿਆਦਾ ਵਿਵਾਦ ਹੋਇਆ ਸੀ। ਆਯੂਸ਼ ਮੰਤਰਾਲਾ ਨੇ ਕਿਹਾ ਸੀ ਕਿ ਪਤੰਜਲੀਕੋਰੋਨਿਲ’ ਨੂੰ ਸਿਰਫ਼ ਸਰੀਰ ਦੀ ‘ਰੋਗ ਰੋਕੂ ਸਮਰੱਥਾ ਵਧਾਉਣ’ ਵਾਲੀ  ਹੈ। ਰਾਮਦੇਵ ਨੇ ‘ਕੋਰੋਨਿਲ’ ਨੂੰ ਉਦੋਂ ਕੋਵਿਡ-19 ਦੀ ਦਵਾਈ ਦੇ ਰੂਪ ‘ਚ ਲਾਂਚ ਕੀਤਾ ਸੀ ਪਰ ਵਿਵਾਦ ਤੋਂ ਬਾਅਦ ਉਹ ਉਸ ਨੂੰ ਬੀਮਾਰੀ ਦਾ ਅਸਰ ਘੱਟ ਕਰਨ ਵਾਲੀ ਦਵਾਈ ਕਹਿਣ ਲੱਗੇ ਸਨ। ਰਾਮਦੇਵ ਨੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਸੀ ਕਿ ਮੰਤਰਾਲਾ ਨੇ ਉਨ੍ਹਾਂ ਤੋਂ ਕੋਵਿਡ ਦਾ ਇਲਾਜ ਦੀ ਜਗ੍ਹਾ ਕੋਵਿਡ ਪ੍ਰਬੰਧਨ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਹੈ।’

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ