ਕਈ ਰਾਜਾਂ ਵਿੱਚ ਬਾਰਸ਼, ਸਾਰੇ ਦੇਸ਼ ਦੇ ਮੌਸਮ ਦੇ ਹਾਲਾਤਾਂ ਨੂੰ ਜਾਣੋ

Rain in many states

ਮੌਸਮ ਵਿਭਾਗ ਅਨੁਸਾਰ ਬਿਹਾਰ ‘ਚ ਪ੍ਰੀ-ਮਾਨਸੂਨ ਬਾਰਸ਼ ਹੋ ਰਹੀ ਹੈ। ਮਾਨਸੂਨ 12 ਜੂਨ ਤੋਂ ਬਾਅਦ ਇੱਥੇ ਪਹੁੰਚੇਗਾ।

ਮਾਨਸੂਨ ਦੇ ਮੌਜੂਦਾ ਅਨੁਕੂਲ ਹਾਲਾਤ ਕਾਰਨ ਮੁੰਬਈ ਦੇ ਕਈ ਹਿੱਸਿਆਂ ‘ਚ ਮੀਂਹ ਜਾਰੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਖਸਤਾ ਹਾਲ ਇਮਾਰਤਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਹਨ।

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ, ਇੰਦੌਰ, ਸ਼ਾਜਾਪੁਰ, ਮੰਦਸੌਰ, ਦੇਵਾਸ, ਸਾਗਰ ਤੇ ਜਬਲਪੁਰ ‘ਚ ਬਾਰਸ਼ ਹੋ ਰਹੀ ਹੈ। ਪਿਛਲੇ ਚਾਰ-ਪੰਜ ਦਿਨਾਂ ਤੋਂ ਇੰਦੌਰ ‘ਚ ਲਗਾਤਾਰ ਮੀਂਹ ਪੈ ਰਿਹਾ ਹੈ।

ਮਹਾਰਾਸ਼ਟਰ ‘ਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਦੀ ਉਦੋਂ ਪੁਸ਼ਟੀ ਕੀਤੀ ਸੀ, ਜਦੋਂ ਮਾਨਸੂਨ ਤੱਟਵਰਤੀ ਰਤਨਗਿਰੀ ਜ਼ਿਲ੍ਹੇ ਦੇ ਹਰਨਈ ਬੰਦਰਗਾਹ ‘ਤੇ ਪਹੁੰਚਿਆ ਸੀ। ਆਈਐਮਡੀ ਨੇ ਮੰਗਲਵਾਰ ਨੂੰ ਭਵਿੱਖਬਾਣੀ ਕੀਤੀ ਸੀ ਕਿ ਮੁੰਬਈ, ਰਾਏਗੜ੍ਹ, ਠਾਣੇ, ਪਾਲਘਰ, ਪੁਣੇ, ਨਾਸਿਕ ਤੇ ਮੱਧ ਮਹਾਰਾਸ਼ਟਰ ਦੇ ਮਰਾਠਵਾੜਾ ਦੇ ਕੁਝ ਹਿੱਸਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ।

ਕੇਰਲ, ਤਾਮਿਲਨਾਡੂ ਦੇ ਕੁਝ ਹਿੱਸਿਆਂ, ਅੰਦਰੂਨੀ ਕਰਨਾਟਕ, ਰਾਇਲਸੀਮਾ, ਮੱਧ ਮਹਾਰਾਸ਼ਟਰ, ਮਰਾਠਵਾੜਾ, ਉੱਤਰ ਪ੍ਰਦੇਸ਼ ਅਤੇ ਦੱਖਣੀ ਗੁਜਰਾਤ ਦੇ ਕੁਝ ਹਿੱਸਿਆਂ ‘ਚ ਹਲਕਾ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਅਗਲੇ ਦੋ-ਤਿੰਨ ਦਿਨਾਂ ‘ਚ ਦਿੱਲੀ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ