ਰਾਹੁਲ ਗਾਂਧੀ ਨੇ ਮੁੜ ਘੇਰਿਆ ਪੀਐੱਮ ਮੋਦੀ ਨੂੰ, ਇਸ ਵਾਰ ਮੁਦਾ ਚੀਨ ਸੀ

Rahul-Gandhi-re-encircles-PM-Modi

ਕਾਂਗਰੇਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਫੇਰ ਪੀਐਮ ਮੋਦੀ ਨੂੰ ਚੀਨ ਦੇ ਮੁਦੇ ਚ ਘੇਰਿਆ | ਇਸੇ ਤਰ੍ਹਾਂ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਚਾਈਨਾ ,ਮੁੱਦੇ ‘ਤੇ ਬੋਲਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਭਾਰਤ ਮਾਤਾ ਦਾ ਇਕ ਟੁੱਕੜਾ’ ਚੀਨ ਨੂੰ ਦੇ ਦਿੱਤਾ। ਉਨ੍ਹਾਂ ਇਹ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਚੀਨ ਦੇ ਸਾਹਮਣੇ ਝੁੱਕ ਗਏ ਅਤੇ ਉਨ੍ਹਾਂ ਨੇ ਫ਼ੌਜੀਆਂ ਦੀ ਸ਼ਹਾਦਤ ਨਾਲ ਵਿਸ਼ਵਾਸਘਾਤ ਕੀਤਾ ਹੈ।

ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਪਹਿਲੀ ਗੱਲ ਇਹ ਹੈ ਕਿ ਇਸ ਗਤੀਰੋਧ ਦੇ ਸ਼ੁਰੂਆਤ ਤੋਂ ਹੀ ਭਾਰਤ ਦਾ ਇਹ ਰੁਖ ਰਿਹਾ ਹੈ ਕਿ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ ਪਰ ਰੱਖਿਆ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਅਸੀਂ ਫਿੰਗਰ 4 ਤੋਂ ਫਿੰਗਰ 3 ਤੱਕ ਆ ਗਏ।” ਉਨ੍ਹਾਂ ਕਿਹਾ,”ਪ੍ਰਧਾਨ ਮੰਤਰੀ ਨੇ ਭਾਰਤੀ ਸਰਹੱਦ ਚੀਨ ਨੂੰ ਕਿਉਂ ਦਿੱਤੀ?

”ਉਹਨਾਂ ਕਿਹਾ ਕਿ ”ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪਵਿੱਤਰ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ, ਉਨ੍ਹਾਂ ਨੇ ਭਾਰਤ ਮਾਤਾ ਦਾ ਇਕ ਟੁੱਕੜਾ ਚੀਨ ਨੂੰ ਦੇ ਦਿੱਤਾ ਹੈ। ਇਸ ਦਾ ਜਵਾਬ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਦੇਣਾ ਪਵੇਗਾ |

ਦੱਸਣਯੋਗ ਹੈ ਕਿ ਰਾਜਨਾਥ ਨੇ ਕਿਹਾ ਕਿ ਪੈਂਗੋਗ ਝੀਲ ਖੇਤਰ ‘ਚ ਚੀਨ ਨਾਲ ਫ਼ੌਜੀਆਂ ਦੇ ਪਿੱਛੇ ਹਟਣ ਦਾ ਸਮਝੌਤਾ ਹੋਇਆ ਹੈ, ਉਸ ਅਨੁਸਾਰ ਦੋਵੇਂ ਪੱਖ ਮੋਹਰੀ ਤਾਇਨਾਤੀ ਚਰਨਬੱਧ, ਤਾਲਮੇਲ ਤਰੀਕੇ ਨਾਲ ਹਟਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲੇ ਵੀ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਤਾਇਨਾਤੀ ਅਤੇ ਗਸ਼ਤੀ ਬਾਰੇ ਕੁਝ ਪੈਂਡਿੰਗ ਮੁੱਦੇ ਬਚੇ ਹੋਏ ਹਨ, ਜਿਨ੍ਹਾਂ ਨੂੰ ਅੱਗੇ ਦੀ ਗੱਲਬਾਤ ‘ਚ ਰੱਖਿਆ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ