ਰਾਹੁਲ ਦ੍ਰਾਵਿੜ ਨੇ 77.82 ਲੱਖ ਦੀ ਖਰੀਦੀ Mercedes Benz GLE ਕਾਰ

rahul dravid Mercedes Benz GLE

ਭਾਰਤੀ ਟੀਮ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿੜ ਨੇ ਹਾਲ ਹੀ ਵਿੱਚ 77.82 ਲੱਖ ਦੀ ਖਰੀਦੀ Mercedes Benz GLE ਕਾਰ ਖਰੀਦੀ ਹੈ। ਦੱਸ ਦੇਈਏ ਇਹ ਕਾਰ ਬਾਲੀਵੁੱਡ ਸਿਤਾਰਿਆਂ ਦੀ ਵੀ ਮਨ-ਪਸੰਦੀਦਾ ਕਾਰ ਹੈ। ਰਾਹੁਲ ਦ੍ਰਾਵਿੜ ਦੇ ਇਸ ਕਾਰ ਨਾਲ ਕਲਿੱਕ ਕੀਤੀ ਹੋਈ ਤਸਵੀਰ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਰਾਹੁਲ ਦ੍ਰਾਵਿੜ ਭਾਰਤ ਦੀ ਅੰਡਰ-19 ਟੀਮ ਦੇ ਕੋਚ ਰਹੇ ਹਨ।

Mercedes Benz GLE

Mercedes Benz GLE ਦੇ ਮਿਡ ਸਪੇਕ ਵੇਰੀਏਂਟ ਵਿੱਚ 3.0 ਲੀਟਰ V6 ਪੈਟਰੋਲ ਇੰਜਣ ਉਪਲੱਬਧ ਹੈ। ਇਹ ਇੰਜਣ 333 BHP ਅਤੇ 480 NM ਦਾ ਪੀਕ ਟਾਰਕ ਤਿਆਰ ਕਰਦਾ ਹੈ। ਰਾਹੁਲ ਦਦ੍ਰਾਵਿੜ ਦੀ ਇਸ ਕਾਰ ਨਾਲ ਕੇਕ ਦੀ ਤਸਵੀਰ ਵੀ ਖੂਬ ਵਾਇਰਲ ਹੋ ਰਹੀ ਹੈ।

ਰਾਹੁਲ ਦ੍ਰਾਵਿੜ ਤੋਂ ਇਲਾਵਾ ਬਾਲੀਵੁੱਡ ਦੇ ਸਿਤਾਰੇ ਵੀ ਇਸ ਕਾਰ ਦੇ ਦੀਵਾਨੇ ਹਨ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ, ਕੰਗਨਾ ਰਣੌਤ, ਹੁਮਾ ਕੁਰੈਸ਼ੀ ਅਤੇ ਸ਼ਾਹਿਦ ਕਪੂਰ ਕੋਲ ਵੀ ਇਹ ਕਾਰ ਹੈ। ਇਸ ਕਾਰ ਦੀ ਕੀਮਤ 61.75 ਲੱਖ ਤੋਂ ਸ਼ੁਰੂ ਹੁੰਦੀ ਹੈ। ਇਸ ਕਾਰ ਦੇ ਟਾਪ ਮਾਡਲ ਦੀ ਕੀਮਤ 77.82 ਲੱਖ ਰੁਪਏ ਹੈ।