Radhe release Date: ਸਲਮਾਨ ਖ਼ਾਨ ਨੇ ‘Radhe – Your Most Wanted Bhai’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਨਾਲ ਹੀ ਪੂਰਾ ਕੀਤਾ ਇਹ ਵਾਅਦਾ

Salman-Khan-announces-release-date-of-'Radhe

ਬਾਲੀਵੁੱਡ ਦੇ ਮੋਸਟ ਵਾਂਟੇਡ ਭਾਈ ਸਲਮਾਨ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਰਾਧੇ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਸਲਮਾਨ ਦੀ ਇਸ ਫ਼ਿਲਮ ਦਾ ਉਸ ਦੇ ਫੈਨਸ ਬੇਸਬਰੀ ਨਾ ਇੰਤਜ਼ਾਰ ਕਰ ਰੇਹ ਹਨ। ਤੇ ਸਲਮਾਨ ਵਲੋਂ ਫ਼ਿਲਮ ਦੀ ਰਿਲੀਜ਼ ਡੇਟ ਦੇ ਐਲਾਨ ਤੋਂ ਬਾਅਦ ਫੈਨਸ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਸਲਮਾਨ ਨੇ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕਰਦੇ ਹੋਏ ਦੱਸਿਆ ਕਿ ਫ਼ਿਲਮ 13 ਜੂਨ 2021 ਨੂੰ ਵੱਡੇ ਪਰਦੇ ‘ਤੇ ਆ ਰਹੀ ਹੈ।

ਫ਼ਿਲਮ ਦੀ ਰਿਲੀਜ਼ ਵਿਚ ਅਜੇ ਦੋ ਮਹੀਨੇ ਬਾਕੀ ਹਨ। ਇਸ ਦੇ ਨਾਲ ਹੀ ਸਲਮਾਨ ਖ਼ਾਨ ਵਲੋਂ ਸ਼ੇਅਰ ਕੀਤਾ ਪੋਸਟ ਕਾਫ਼ੀ ਦਮਦਾਰ ਨਜ਼ਰ ਆ ਰਿਹਾ ਹੈ। ਪੋਸਟਰ ਵਿਚ ਸਲਮਾਨ ਖ਼ਾਨ ਦੇ ਸਾਰੇ ਤੱਤ ਹਨ ਅਤੇ ਇਸ ਦੇ ਇੱਕ ਵੱਡੀ ਐਂਟਰਟੈਨਰ ਫ਼ਿਲਮ ਹੋਣ ਦਾ ਵਾਅਦਾ ਵੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਫ਼ਿਲਮ ‘ਰਾਧੇ’ ‘ਚ ਸਲਮਾਨ ਖ਼ਾਨ ਦੇ ਨਾਲ ਦਿਸ਼ਾ ਪਟਾਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਨੂੰ ਸਲਮਾਨ ਖ਼ਾਨ ਫਿਲਮਜ਼ ਨੇ ਜ਼ੀ ਸਟੂਡੀਓ ਦੇ ਸਾਥ ਨਾਲ ਪੇਸ਼ ਕੀਤਾ ਹੈ। ਇਸ ਦਾ ਨਿਰਮਾਣ ਸਲਮਾ ਖ਼ਾਨ, ਸੋਹੇਲ ਖ਼ਾਨ ਅਤੇ ਰੀਲ ਲਾਈਫ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਈਦ ਦੇ ਮੌਕੇ ‘ਤੇ 13 ਮਈ 2021 ਨੂੰ ਰਿਲੀਜ਼ ਹੋਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ