Punjab Jails News: NCRB ਦੀ ਰਿਪਰੋਟ ਨੇ ਕੀਤਾ ਵੱਡਾ ਖੁਲਾਸਾ, ਦੇਸ਼ ਭਰ ਵਿੱਚੋਂ ਪੰਜਾਬ ਦੀਆਂ ਜੇਲ੍ਹਾਂ ਦਾ ਸਭ ਤੋਂ ਮਾੜਾ ਹਾਲ

punjab-jails-ncrb-reports
Punjab Jails News: ਦੇਸ਼ ਭਰ ਦੀਆਂ ਜੇਲ੍ਹਾਂ ‘ਚੋਂ ਪੰਜਾਬ ਦੀਆਂ ਜੇਲ੍ਹਾਂ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ। ਇਹ ਖ਼ੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ (ਐਨ. ਸੀ. ਆਰ. ਬੀ.) ਦੀ ਰਿਪੋਰਟ ‘ਚ ਕੀਤਾ ਗਿਆ ਹੈ। ਅਸਲ ‘ਚ ਪਿਛਲੇ ਸਾਲ ਪੰਜਾਬ ਦੀਆਂ ਜੇਲ੍ਹਾਂ ‘ਚ ਸਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਹੋਈਆਂ। ਕੈਦੀਆਂ ਵੱਲੋਂ ਖ਼ੁਦਕੁਸ਼ੀਆਂ ਦੇ ਮਾਮਲੇ ‘ਚ ਯੂ. ਪੀ. ਤੋਂ ਬਾਅਦ ਪੰਜਾਬ ਦਾ ਦੂਜਾ ਨੰਬਰ ਹੈ। ਦੱਸਣਯੋਗ ਹੈ ਕਿ ਸੂਬੇ ਅੰਦਰ 24 ਜੇਲ੍ਹਾਂ ਹਨ, ਜਿੱਥੇ 24,174 ਕੈਦੀ, 8,172 ਦੋਸ਼ੀ ਅਤੇ 15,949 ਕੈਦੀਆਂ ਸਮੇਤ 23,488 ਕੈਦੀਆਂ ਦੀ ਸਮਰੱਥਾ ਦੇ ਵਿਰੁੱਧ ਕੈਦ ਹਨ।

ਇਹ ਵੀ ਪੜ੍ਹੋ: Jalandhar Breaking News: ਜਲੰਧਰ ਦੀ ਬਹਾਦਰ ਲੜਕੀ ਕੁਸਮ ਦੀ ਇਸ ਕੰਮ ਕਰਕੇ ਹੋ ਰਹੀ ਚਾਰੇ ਪਾਸੇ ਚਰਚਾ

ਇੱਕ ਸਾਲ ‘ਚ ਜੇਲ੍ਹਾਂ ‘ਚ 117 ਮੌਤਾਂ ਹੋਈਆਂ, 20 ਕਤਲ ਇੱਕ ਸਾਲ ‘ਚ ਹੋਏ। ਜੇਲ੍ਹਾਂ ‘ਚੋਂ ਕੈਦੀਆਂ ਦੇ ਭੱਜਣ ਦੇ ਮਾਮਲੇ ‘ਚ ਪੰਜਾਬ ਦਾ 5ਵਾਂ ਨੰਬਰ ਹੈ। ਪਿਛਲੇ ਇੱਕ ਸਾਲ ‘ਚ ਪੰਜਾਬ ਦੀਆਂ ਜੇਲ੍ਹਾਂ ‘ਚੋਂ 23 ਕੈਦੀ ਭੱਜੇ। ਇਸ ਤੋਂ ਇਲਾਵਾ ਜੇਲ੍ਹ ਦੇ ਅੰਦਰ ਕੁੱਟਮਾਰ ਕਾਰਨ 61 ਲੋਕ ਜ਼ਖ਼ਮੀ ਹੋਏ। ਇਹ ਵੀ ਦੱਸਣਯੋਗ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਕਈ ਵਾਰ ਪੰਜਾਬ ਦੀਆਂ ਜੇਲ੍ਹਾਂ ਦੇ ਸੁਧਾਰ ਦੀ ਗੱਲ ਕਹਿ ਚੁੱਕੇ ਹਨ ਪਰ ਫਿਰ ਵੀ ਜੇਲ੍ਹਾਂ ਦਾ ਮਾੜਾ ਹਾਲ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ