38 ਘੰਟਿਆਂ ਲਈ ਬਿਜਲੀ ਬੰਦ, ਗੁੱਸੇ ਵਿੱਚ ਆਏ ਲੋਕਾਂ ਨੇ ਬਿਜਲੀ ਘਰ ਦੇ ਸਾਹਮਣੇ ਧਰਨਾ ਦਿੱਤਾ

Power-outage-for-38-hours

ਪਿੰਡ ਦੁਸਾਂਝ ਕਲਾਂ ਦੇ 66 ਕੇ.ਵੀ ਸਬ ਸਟੇਸ਼ਨ ਵਲੋਂ 9 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਸਬ ਸਟੇਸ਼ਨ ਤੋਂ ਚੱਲਦੇ ਸਾਰੇ ਫੀਡਰ ਅਰਬਨ ਫੀਡਰ .ਪੀ. ਫੀਡਰ ਰੂਰਲ ਦੀ ਸਪਲਾਈ ਬੰਦ ਕਰਨ ਦੀ ਜਾਣਕਾਰੀ ਬਾਰੇ ਲੋਕਾਂ ਨੂੰ ਦੱਸਿਆ ਗਿਆ ਸੀ।

 ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਦੀ ਸਪਲਾਈ ਰਾਤ 10:30 ਵਜੇ ਤੱਕ ਬੰਦ ਰਹਿਣ ਕਰਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ

ਬਾਅਦ ਉੱਚ ਅਧਿਕਾਰੀਆ ਨਾਲ ਗੱਲਬਾਤ ਕਰਕੇ 11:00 ਵਜੇ ਬਿਜਲੀ ਦੀ ਸਪਲਾਈ ਚਾਲੂ ਕੀਤੀ ਗਈ, ਪਰ ਇੱਕ ਘੰਟੇ ਬਾਅਦ ਹੀ ਦੁਸਾਂਝ ਕਲਾਂ ਇਲਾਕੇ ਭਰ ਦੀ ਬਿਜਲੀ ਡਿੰਮ ਹੋਣ ਕਾਰਨ ਬਿਜਲੀ ਦੀ ਸਪਲਾਈ ਫਿਰ ਤੋਂ ਬੰਦ ਕਰ ਦਿਤੀ ਗਈ। 

ਅਗਲੇ ਦਿਨ 10 ਜੂਨ ਨੂੰ ਸਿਰਫ 1 ਘੰਟਾ ਬਿਜਲੀ ਆਈ ਫਿਰ ਪੂਰਾ ਦਿਨ ਬਿਜਲੀ ਬੰਦ ਰਹਿਣ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਅਤੇ ਪਸ਼ੂਆਂ ਨੂੰ ਪੀਣ ਨਾਨ ਲਈ ਪਾਣੀ ਵੀ ਨਹੀਂ ਮਿਲ ਰਿਹਾ ਸੀ |

ਸਬ ਸਟੇਸ਼ਨ ਦੁਸਾਂਝ ਕਲਾਂ ਵਲੋਂ ਇਕ ਫੈਕਟਰੀ ਦੀ ਬਿਜਲੀ ਲਾਈਨ ਦੀ ਮੁਰੰਮਤ ਕਰਨ ਕਰਕੇ ਬੰਦ ਕਰ ਦਿੱਤੀ, ਜਿਸ ਕਾਰਨ ਪਿੰਡ ਵਿਰਕਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ 66 ਕੇ.ਵੀ ਸਬ ਸਟੇਸ਼ਨ ਦੁਸਾਂਝ ਕਲਾਂ ਦੇ ਮੇਨ ਗੇਟ ਅੱਗੇ ਬੈਠ ਕੇ ਧਰਨਾ ਲਗਾ ਦਿੱਤਾ, ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਮੁਰਦਾਬਾਦ ਦੇ ਨਾਹਰੇ ਲਗਾ ਕੇ ਰੋਸ ਜਾਹਰ ਕੀਤਾ ਗਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ