PM ਮੋਦੀ ਨੇ ਦਿੱਲੀ ਦੇ ਏਮਜ਼ ਹਸਪਤਾਲ ‘ਚਕੋਰੋਨਾ ਵੈਕਸੀਨ ਦਾ ਲਗਵਾਇਆ ਦੂਸਰਾ ਟੀਕਾ

Pm-modi-takes-2nd-dose-of-covid-vaccine-at-aims-delhi

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਏਮਜ਼ ‘ਚ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਈ ਹੈ। ਪੀਐੱਮ ਮੋਦੀ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪੀਐੱਮ ਮੋਦੀ ਕੋਭਾਰਤ ਬਾਇਓਟਿਕ ਦੀ ਦੇਸ਼ ‘ਚ ਵਿਕਸਿਤ ਕੋਵੈਕਸੀਨ ਦੀ ਪਹਿਲੀ ਡੋਜ਼ ਇੱਕ ਮਾਰਚ ਨੂੰ ਲੱਗੀ ਸੀ।

ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ,” ਅੱਜ ਏਮਜ਼ ‘ਚ ਮੈਨੂੰ ਕੋੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਮਿਲੀ ਹੈ। ਟੀਕਾਕਰਨ ਸਾਡੇ ਕੋਲ ਵਾਇਰਸ ਨੂੰ ਹਰਾਉਣ ਦਾ ਕੁਝ ਤਰੀਕਿਆਂ ‘ਚੋਂ ਇੱਕ ਹੈ। ਜੇਕਰ ਤੁਸੀਂ ਵੈਕਸੀਨ ਲਗਵਾਉਣ ਲਈ ਯੋਗ ਹੋ ਤਾਂ ਜਲਦ ਹੀ cowin.gov.in. ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਵੈਕਸੀਨ ਲਗਵਾਉ।

ਪਿਛਲੇ ਕੁਝ ਹਫਤਿਆਂ ‘ਚ ਭਾਰਤ ‘ਚ ਫਿਰ ਤੋਂ ਕੋਰੋਨਾ ਮਾਮਲਿਆਂ ‘ਚ ਜਾਰੀ ਉਛਾਲ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਕਿ ਪਹਿਲਤਾ ਦੇ ਆਧਾਰ ‘ਤੇ ਟੀਕਾਕਰਨ ਕੀਤਾ ਜਾ ਰਿਹਾ ਹੈ। 1 ਅਪ੍ਰੈਲ ਨੂੰ ਟੀਕਾਕਰਨ ਅਭਿਆਨ ਦਾ ਤੀਜਾ ਪੜਾਅ ਸ਼ੁਰੂ ਹੋਇਆ ਸੀ, ਜਿਸਦੇ ਤਹਿਤ 45 ਸਾਲ ਜਾਂ ਉਸ ਤੋਂ ਜਿਆਦਾ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਡੋਜ਼ ਲਗਾਉਣ ਦੀ ਆਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ।ਦੇਸ਼ ‘ਚ ਕੋਰੋਨਾ ਵਾਇਰਸ ਦੀ ਰਫਤਾਰ ਬੇਕਾਬੂ ਹੋ ਗਈ ਹੈ ਅਤੇ ਨਵੀ ਲਹਿਰ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਦੇਸ਼ ‘ਚ ਪਹਿਲੀ ਵਾਰ 24 ਘੰਟੇ ਦੇ ਅੰਦਰ ਇੱਕ ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ। ਇਹ ਮੀਟਿੰਗ ਅੱਜ ਸ਼ਾਮ 6:30 ਵਜੇ ਹੋਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ