Lockdown in India: Lockdown ਵਧਣ ਕਰਕੇ ਮੋਦੀ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਕਿਸਾਨਾਂ ਨੂੰ ਮਿਲੀ ਰਾਹਤ

pm-modi-extends-lockdown-in-india

Lockdown in India: Coronavirus ਕਾਰਨ ਕੇਂਦਰ ਦੀ ਸਰਕਾਰ ਨੇ ਲਾਕਡਾਊਨ -2 ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਬੁੱਧਵਾਰ ਨੂੰ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਖਾਣ -ਪੀਣ ਅਤੇੇ ਦਵਾਈ ਬਣਾਉਣ ਵਾਲੇ ਸਾਰੇ ਉਦਯੋਗ ਖੁੱਲਣਗੇ। ਇਸਦੇ ਨਾਲ ਹੀ ਦਿਹਾਤੀ ਭਾਰਤ ਵਿਚ ਸਾਰੀਆਂ ਫੈਕਟਰੀਆਂ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਰੇਗਾ ਦੇ ਕੰਮਾਂ ਨੂੰ ਵੀ ਆਗਿਆ ਦੇ ਦਿੱਤੀ ਗਈ ਹੈ, ਜਿਸ ਤਹਿਤ ਇਹ ਕਿਹਾ ਗਿਆ ਹੈ ਕਿ ਸਿੰਚਾਈ ਅਤੇ ਪਾਣੀ ਦੀ ਸੰਭਾਲ ਨੂੰ ਪਹਿਲ ਦਿੱਤੀ ਜਾਵੇ।

ਇਹ ਵੀ ਪੜ੍ਹੋ: Lockdown in India: Lockdown ਅੱਗੇ ਵਧਣ ਕਰਕੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ

ਸਰਕਾਰ ਨੇ ਲਾਕਡਾਊਨ ਵਿਚਕਾਰ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਖੇਤੀਬਾੜੀ ਦੇ ਕੰਮ ਕਰਨ ‘ਤੇ ਕੋਈ ਰੋਕ ਨਹੀਂ ਹੈ। ਕਿਸਾਨ ਖੇਤਾਂ ਵਿਚ ਕੰਮ ਕਰ ਸਕਣਗੇ। ਕਣਕ ਕੱਟ ਸਕਣਗੇ ਅਤੇ ਇਸ ਨੂੰ ਵੇਚ ਵੀ ਸਕਣਗੇ।ਘੱਟੋ-ਘੱਟ ਸਮਰਥਨ ਮੁੱਲ(MSP) ਤੇ ਅਨਾਜ ਖਰੀਦਣ ਵਾਲੀਆਂ ਮੰਡੀਆਂ ਖੁੱਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਵਾਢੀ ਨਾਲ ਜੁੜੇ ਖੇਤੀਬਾੜੀ ਵਾਹਨ ਬਿਨਾਂ ਕਿਸੇ ਪਾਬੰਦੀ ਦੇ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾ ਸਕਣਗੇ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ