POK ਤੇ ਏਅਰ ਸਟਰਾਈਕ ਮਗਰੋਂ PM ਮੋਦੀ ਨੇ ਆਪਣੇ ਆਵਾਸ ਤੇ ਬੁਲਾਈ CCS ਮੀਟਿੰਗ

pm modi calls ccs meeting at home

ਅੱਜ ਸਵੇਰੇ ਤੜਕੇ 3 ਵਜੇ ਭਾਰਤੀ ਹਵਾਈ ਸੇਨਾ ਵਲੋਂ POK ਪਾਰ ਕਰਕੇ ਪਾਕਿਸਤਾਨ ਦੇ ਬਾਲਾਕੋਟ ‘ਚ ਸਥਿਤ ਆਤੰਕਵਾਦੀਆਂ ਦੇ ਠਿਕਾਣਿਆਂ ਨੂੰ ਸਫਲਤਾਪੂਰਵਕ ਖਤਮ ਕਰਨ ਮਗਰੋਂ ਹੁਣ PM ਨਰੇਂਦਰ ਮੋਦੀ ਨੇ ਆਪਣੇ ਆਵਾਸ ਤੇ ਬੈਠਕ ਬੁਲਾਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਇਸ ਵਿੱਚ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਅਤੇ ਸੁਰੱਖਿਆ ਵਿਭਾਗ ਨਾਲ ਜੁੜੇ ਬਹੁਤ ਸਾਰੇ ਅਧਿਕਾਰੀ ਬੈਠਕ ‘ਚ ਮੌਜੂਦ ਹਨ। ਇਹ ਬੈਠਕ ਅੱਜ ਸਵੇਰੇ ਕੀਤੇ ਗਏ ਏਅਰ ਸਟਰਾਈਕ ਨੂੰ ਲੈਕੇ ਕੀਤੀ ਜਾ ਰਹੀ ਹੈ। ਇਸ CCS ਬੈਠਕ ਦੇ ਵਿੱਚ ਅੱਗੇ ਦੀ ਰਣਨੀਤੀ ਬਾਰੇ ਗੱਲ ਕੀਤੀ ਜਾਣੀ ਹੈ। ਇਸ ਏਅਰ ਸਟਰਾਈਕ ਮਗਰੋਂ ਪਾਕਿਸਤਾਨ ਦੇ ਵਿੱਚ ਹੜਕੰਪ ਮੱਚਿਆ ਹੋਇਆ ਹੈ। ਹੁਣ ਪਾਕਿਸਤਾਨ ਵੀ ਜਵਾਬੀ ਕਾਰਵਾਈ ਦੀ ਜਰੂਰ ਕੋਸ਼ਿਸ਼ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਏਅਰ ਸਟਰਾਈਕ ਦੌਰਾਨ 200 ਤੋਂ 300 ਆਤੰਕੀ ਮਾਰੇ ਗਏ ਹਨ। ਇਸ ਏਅਰ ਸਟਰਾਈਕ ਨੂੰ ਲੈਕੇ UN ਵੱਲ ਭਾਰਤ ਆਪਣੀ ਰਣਨੀਤੀ ਤੇ ਚਰਚਾ ਕਰੇਗਾ।

indian air force surgical strike

ਇਸ ਸਟਰਾਈਕ ਦੌਰਾਨ ਜੈਸ਼ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੈਸ਼ ਦਾ ਕੰਟਰੋਲ ਰੂਮ ਅਲਫ਼ਾ 3 ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਖਬਰਾਂ ਅਨੁਸਾਰ ਦੋਪਹਰ ਬਾਦ ਭਾਰਤੀ ਸੇਨਾ ਮੀਡਿਆ ਨੂੰ ਪੂਰੀ ਕਾਰਵਾਈ ਬਾਰੇ ਦੱਸਣਗੇ।