ਕੋਰੋਨਾ ਵਿਸਫੋਟ ਦੇਖ ਪੀਐਮ ਮੋਦੀ ਨੇ ਤੋੜੀ ਚੁੱਪ, ਕਿਹਾ ਹੁਣ ਸਮਾਪਤ ਕਰੋ ਮੇਲਾ

PM-Modi-breaks-silence-over-corona-blast

ਪ੍ਰਧਾਨ ਮੰਤਰੀ ਨਾਲ ਗੱਲਬਾਤ ਮਗਰੋਂ ਸਵਾਮੀ ਅਵਧੇਸ਼ਾਨੰਦ ਨੇ ਵੀ ਲੋਕਾਂ ਨੂੰ ਭਾਰੀ ਸੰਖਿਆਂ ‘ਚ ਕੁੰਭ ਦਾ ਇਸ਼ਨਾਨ ਕਰਨ ਲਈ ਹਰਿਦੁਆਰ ਨਾ ਪਹੁੰਚਣ ਤੇ ਸਾਰੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।

ਉੱਤਰਾਖੰਡ ਦੇ ਹਰਿਦੁਆਰ ‘ਚ ਚੱਲ ਰਹੇ ਕੁੰਭ ਦੇ ਆਯੋਜਨ ਦੇ ਵਿਚ ਕੋਰੋਨਾ ਵਿਸਫੋਟ ਹੋ ਗਿਆ। ਸ੍ਰੀ ਪੰਚ ਨਿਰਵਾਣੀ ਅਖਾੜੇ ਦੇ ਮਹਾਂਮੰਡਲੇਸ਼ਵਰ ਕਪਿਲ ਦੇਵ ਦਾਸ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ। ਜਦਕਿ ਕਈ ਸੰਤ ਕੋਰੋਨਾ ਪੌਜ਼ੇਟਿਵ ਹਨ।

ਉਨ੍ਹਾਂ ਟਵੀਟ ਕਰਕੇ ਕਿਹਾ, ‘ਸਾਰੇ ਸੰਤਾਂ ਦੀ ਸਿਹਤ ਦਾ ਹਾਲ ਜਾਣਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਆਭਾਰ ਵਿਅਕਤ ਕੀਤਾ। ਮੈਂ ਅਪੀਲ ਕੀਤੀ ਕਿ ਦੋ ਸ਼ਾਹੀ ਇਸ਼ਨਾਨ ਹੋ ਚੁੱਕੇ ਹਨ ਤੇ ਹੁਣ ਕੁੰਭ ਨੂੰ ਕੋਰੋਨਾ ਦੇ ਚੱਲਦਿਆਂ ਪ੍ਰਤੀਕਾਤਮਕ ਹੀ ਰੱਖਿਆ ਜਾਵੇ।

ਉਨ੍ਹਾਂ ਟਵੀਟ ਕਰਕੇ ਕਿਹਾ ‘ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਪੀਲ ਦਾ ਅਸੀਂ ਸਨਮਾਨ ਕਰਦੇ ਹਾਂ। ਜ਼ਿੰਦਗੀ ਦੀ ਰੱਖਿਆ ਬੇਹੱਦ ਅਹਿਮ ਹੈ। ਮੇਰੀ ਜਨਤਾ ਨੂੰ ਅਪੀਲ ਹੈ ਕਿ ਕੋਵਿਡ ਦੇ ਹਾਲਾਤਾਂ ਨੂੰ ਦੇਖਦਿਆਂ ਭਾਰੀ ਸੰਖਿਆਂ ‘ਚ ਇਸ਼ਨਾਨ ਕਰਨ ਲਈ ਨਾ ਆਓ ਤੇ ਨਿਯਮਾਂ ਦੀ ਉਲੰਘਣਾ ਨਾ ਕਰੋ।’

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ