ਪੁਲਵਾਮਾ ਹਮਲੇ ਨਾਲ ਰਲੇ ਹੋਣ ਦੇ ਸ਼ੱਕ ‘ਚ ਬਠਿੰਡਾ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਿਹਾ ਕਸ਼ਮੀਰੀ ਗ੍ਰਿਫ਼ਤਾਰ

kashmiri student arrested from bathinda university

ਬਠਿੰਡਾ : ਇਹ ਖਬਰਾਂ ਕਈ ਵਾਰੀ ਸੁਰਖੀਆਂ ਵਿੱਚ ਆਈਆ ਸਨ ਕਿ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੌਜਵਾਨ ਭਾਰਤ ਦੀਆਂ ਯੂਨੀਵਰਸਟੀਆਂ, ਵਿੱਦਿਆਕ ਸੰਸਥਾਨਾਂ ਵਿੱਚ ਉੱਚ ਪਦਵੀਆ ਤੇ ਪੜ੍ਹਾਈ ਕਰ ਰਹੇ ਹਨ। ਜਦੋਂ ਵੀ ਜੰਮੂ ਕਸ਼ਮੀਰ ਵਿਖੇ ਕੋਈ ਵੱਡਾ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਅਜਿਹੇ ਕਈ ਮਾਮਲੇ ਸਾਡੇ ਸਾਹਮਣੇ ਆਏ ਹਨ ਜਿਸ ਵਿਚੋਂ ਇਹਨਾਂ ਹਮਲਿਆਂ ਦੇ ਸਬੰਧ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸਟੀਆਂ ਵਿੱਚ ਪੜ੍ਹਾਈ ਕਰ ਰਹੇ ਜੰਮੂ ਕਸ਼ਮੀਰ ਦੇ ਹੀ ਰਹਿਣ ਵਾਲੇ ਹੁੰਦੇ ਹਨ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਸਿੱਧੂ ਦੀ ਵਧਾਈਆਂ ਮੁਸੀਬਤਾਂ, ਚੋਣ ਪ੍ਰਚਾਰ ਕਰਨ ਤੇ ਲਾਈ ਰੋਕ

ਹੁਣ ਇਕ ਹੋਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਵਿੱਚ ਬਠਿੰਡਾ ਵਿਖੇ ਕੇਂਦਰੀ ਯੂਨੀਵਰਸਿਟੀ ਵਿਚ ਹਿਲਾਦ ਅਹਿਮਦ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪੀ.ਅੇਚ.ਡੀ. ਦੀ ਪੜ੍ਹਾਈ ਕਰ ਰਿਹਾ ਸੀ। ਇਸ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਬਠਿੰਡਾ ਦੇ ਐਸ.ਐਸ.ਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਜੰਮੂ ਪਲਿਸ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਚ ਰੇਡ ਕੀਤੀ ਤੇ ਹਿਲਾਦ ਅਹਿਮਦ ਨਾਂ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਜੰਮੂ ਪੁਲਿਸ ਨੂੰ ਉਹ ਕਿਸੇ ਬੰਬ ਧਮਾਕੇ ਲਈ ਲੋੜੀਂਦਾ ਸੀ। ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਦੀ ਗ੍ਰਿਫਤਾਰੀ ਪੁਲਵਾਮਾ ਹਮਲੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ।