Petrol Diesel Update News: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜੀਆਂ ਅਸਮਾਨੀ, 17ਵੇਂ ਦਿਨ ਵੀ ਕੀਮਤਾਂ ਵਿੱਚ ਆਈ ਤੇਜ਼ੀ

petrol-diesel-prices-hike-in-india-today
Petrol Diesel Update News: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ-ਡੀਜ਼ਲ ਦੀ ਕੀਮਤ ਲਗਾਤਾਰ 17ਵੇਂ ਦਿਨ ਵੱਧਦੇ ਹੋਏ ਮੰਗਲਵਾਰ ਨੂੰ 80 ਰੁਪਏ ਪ੍ਰਤੀ ਲਿਟਰ ਦੇ ਕਰੀਬ ਪਹੁੰਚ ਗਈ।ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 20 ਪੈਸੇ ਵੱਧ ਕੇ 79.76 ਰੁਪਏ ਪ੍ਰਤੀ ਲਿਟਰ ਹੋ ਗਈ ਜੋ 28 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ: Patanjali Updates: ਅੱਜ ਪਤੰਜਲੀ ਕਰੇਗੀ Coronavirus ਦਵਾਈ ਦਾ ਐਲਾਨ

ਡੀਜ਼ਲ ਦੇ ਮੁੱਲ ਵਿਚ 55 ਪੈਸੇ ਦੀ ਵਾਧੇ ਦੇ ਨਾਲ ਇਹ ਰਿਕਾਡਰ ਪੱਧਰ 79.40 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ। ਪੈਟਰੋਲ ਦੀ ਤੁਲਣਾ ਵਿਚ ਡੀਜ਼ਲ ਦੇ ਮੁੱਲ ਤੇਜ਼ੀ ਨਾਲ ਵਧਣ ਨਾਲ ਦੋਵਾਂ ਦੇ ਮੁੱਲ ਦਾ ਅੰਤਰ ਘੱਟ ਕੇ ਸਿਰਫ਼ 36 ਪੈਸੇ ਰਹਿ ਗਿਆ ਹੈ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਮੁੱਲ 07 ਜੂਨ ਤੋਂ ਲਗਾਤਾਰ ਵੱਧ ਰਹੇ ਹਨ। ਇਨ੍ਹਾਂ 17 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ 8.50 ਰੁਪਏ ਯਾਨੀ 11.93 ਫ਼ੀਸਦੀ ਅਤੇ ਡੀਜ਼ਲ 10.01 ਰੁਪਏ ਯਾਨੀ 14.43 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ