Petrol Diesel Price: ਦੇਸ਼ ਵਿੱਚ ਪਹਿਲੀ ਵਾਰ 80 ਰੁਪਏ ਤੋਂ ਪਾਰ ਹੋਇਆ ਡੀਜ਼ਲ, 19ਵੇਂ ਦਿਨ ਵੀ ਦਿਸੀ ਕੀਮਤਾਂ ਵਿੱਚ ਤੇਜ਼ੀ

petrol-diesel-prices-hike-in-india
Petrol Diesel Price: ਪੈਟਰੋਲ-ਡੀਜ਼ਲ ਦੀ ਮਹਿੰਗਾਈ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਡੀਜ਼ਲ ਵੀਰਵਾਰ ਨੂੰ ਪਹਿਲੀ ਵਾਰ 80 ਰੁਪਏ ਪ੍ਰਤੀ ਲਿਟਰ ਦੇ ਪਾਰ ਨਿਕਲ ਗਿਆ ਜਦੋਂਕਿ ਇਕ ਦਿਨ ਦੇ ਬ੍ਰੇਕ ਦੇ ਬਾਅਦ ਪੈਟਰੋਲ ਦੀਆਂ ਕੀਮਤਾਂ ਵਿਚ ਦੁਬਾਰਾ ਵਾਧਾ ਕੀਤਾ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ 16 ਪੈਸੇ ਵੱਧ ਕੇ 79.92 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ ਜੋ 28 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ: Petrol Diesel Price Updates: ਦੇਸ਼ ਵਿਚ ਪਹਿਲੀ ਵਾਰ ਪੈਟਰੋਲ ਤੋਂ ਵੀ ਵਧਿਆ ਡੀਜ਼ਲ, 18 ਵੇਂ ਦਿਨ ਵੀ ਕੀਮਤਾਂ ਵਿਚ ਹੋਇਆ ਵਾਧਾ

ਉਥੇ ਹੀ ਡੀਜ਼ਲ ਦਾ ਮੁੱਲ 14 ਪੈਸੇ ਵੱਧ ਕੇ 80.02 ਰੁਪਏ ਪ੍ਰਤੀ ਲਿਟਰ ਦੇ ਰਿਕਾਡਰ ਪੱਧਰ ‘ਤੇ ਪਹੁੰਚ ਗਿਆ। ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਮੰਗਲਵਾਰ ਤੋਂ ਕਿਸੇ ਸੂਬੇ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੋ ਗਈ ਹੈ। ਇਸ ਮਹੀਨੇ 07 ਤਰੀਕ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੋਵਾਂ ਈਂਧਨਾਂ ਦੇ ਮੁੱਲ ਵਧਾਉਣ ਦਾ ਕ੍ਰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਦਿੱਲੀ ਵਿਚ ਪੈਟਰੋਲ 8.66 ਰੁਪਏ ਯਾਨੀ 12.15 ਫ਼ੀਸਦੀ ਮਹਿੰਗਾ ਹੋਇਆ ਹੈ। ਲਗਾਤਾਰ 19 ਦਿਨ ਵਿਚ ਡੀਜ਼ਲ ਦੀ ਕੀਮਤ 10.63 ਰੁਪਏ ਯਾਨੀ 15.32 ਫ਼ੀਸਦੀ ਵੱਧ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ