Petrol Diesel News: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਛੂਹਿਆ ਅਸਮਾਨ, 16ਵੇਂ ਦਿਨ ਵੀ ਕੀਮਤਾਂ ਵਿੱਚ ਆਈ ਤੇਜ਼ੀ

petrol-diesel-prices-hike-in-india
Petrol Diesel News: ਪੈਟਰੋਲ ਦੀ ਕੀਮਤ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸੋਮਵਾਰ ਨੂੰ ਲਗਾਤਾਰ 16ਵੇਂ ਦਿਨ ਵੱਧ ਕੇ ਕਰੀਬ 20 ਮਹੀਨੇ ਦੇ ਉੱਚੇ ਪੱਧਰ ‘ਤੇ ਪਹੁੰਚ ਗਈ, ਜਦੋਂ ਕਿ ਡੀਜ਼ਲ ਦਾ ਮੁੱਲ ਨਵੇਂ ਰਿਕਾਡਰ ਪੱਧਰ ‘ਤੇ ਪਹੁੰਚ ਗਿਆ।ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 33 ਪੈਸੇ ਵੱਧ ਕੇ 79.56 ਰੁਪਏ ਪ੍ਰਤੀ ਲਿਟਰ ਹੋ ਗਈ ਜੋ 29 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦੇ ਮੁੱਲ ਵਿਚ 58 ਪੈਸੇ ਦੇ ਵਾਧੇ ਨਾਲ ਇਹ ਰਿਕਾਡਰ 78.85 ਰੁਪਏ ਪ੍ਰਤੀ ਲਿਟਰ ਵਿਕਿਆ। ਪੈਟਰੋਲ ਦੀ ਤੁਲਣਾ ਵਿਚ ਡੀਜ਼ਲ ਦੇ ਮੁੱਲ ਤੇਜ਼ੀ ਨਾਲ ਵਧਣ ਨਾਲ ਦੋਵਾਂ ਦੇ ਮੁੱਲ ਦਾ ਅੰਤਰ ਘੱਟ ਕੇ ਸਿਰਫ਼ 71 ਪੈਸੇ ਰਹਿ ਗਿਆ ਹੈ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਮੁੱਲ 07 ਜੂਨ ਤੋਂ ਲਗਾਤਾਰ ਵੱਧ ਰਹੇ ਹਨ। ਇਨ੍ਹਾਂ 16 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ 8.30 ਰੁਪਏ ਯਾਨੀ 11.65 ਫ਼ੀਸਦੀ ਅਤੇ ਡੀਜ਼ਲ 9.46 ਰੁਪਏ ਯਾਨੀ 13.63 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ