ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 20 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਬੇਸ ਕੀਮਤ ਸਿਰਫ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

Petrol-and-diesel-prices-have-gone-up-by-more-than-rs-20

ਤੇਲ ਦੀਆਂ ਕੀਮਤਾਂ 20 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ, ਇਸ ਮਿਆਦ ਦੇ ਦੌਰਾਨ, ਪੈਟਰੋਲ ਤੇ ਡੀਜ਼ਲ ਦੇ ਬੇਸ ਪ੍ਰਾਈਸ ਵਿੱਚ ਸਿਰਫ 3-4 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਪਿਛਲੇ ਸਾਲ 1 ਮਈ ਨੂੰ ਦਿੱਲੀ ਦੇ ਪੈਟਰੋਲ ਪੰਪਾਂਤੇ ਪੈਟਰੋਲ ਦੀ ਕੀਮਤ 69.59 ਰੁਪਏ ਪ੍ਰਤੀ ਲੀਟਰ ਸੀ। ਜਦਕਿ ਉਸ ਸਮੇਂ ਬੇਸ ਪ੍ਰਾਈਸ 27.95 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 62.29 ਰੁਪਏ ਸੀ ਤੇ ਇਸ ਦਾ ਅਧਾਰ ਮੁੱਲ 24.85 ਰੁਪਏ ਸੀ।

ਇਸ ਸਾਲ 1 ਮਈ ਦੇ ਅੰਕੜਿਆਂਤੇ ਨਜ਼ਰ ਮਾਰੋ ਤਾਂ ਪੈਟਰੋਲ ਦੀ ਬੇਸ ਪ੍ਰਾਈਸ 3.53 ਰੁਪਏ ਵਧ ਕੇ 31.48 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ, ਪ੍ਰਚੂਨ ਦੀ ਕੀਮਤ 20.81 ਰੁਪਏ ਵਧ ਕੇ 90.40 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੇ ਬੇਸ ਪ੍ਰਾਈਸ 4.17 ਰੁਪਏ ਦੀ ਤੇਜ਼ੀ ਆਈ ਹੈ ਪਰ ਪ੍ਰਚੂਨ ਕੀਮਤ 20.32 ਰੁਪਏ ਚੜ੍ਹ ਕੇ 82.61 ਰੁਪਏ ਪ੍ਰਤੀ ਲੀਟਰਤੇ ਪਹੁੰਚ ਗਈ ਹੈ।

ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਾਧੇ ਦਾ ਇਕ ਕਾਰਨ ਕੇਂਦਰ ਸਰਕਾਰ ਦੁਆਰਾ ਪਿਛਲੇ ਸਾਲ ਟੈਕਸ ਕੀਤਾ ਵਾਧਾ ਹੈ ਤੇ ਉਸ ਤੋਂ ਬਾਅਦ ਰਾਜ ਸਰਕਾਰਾਂ ਵੱਲੋਂ ਵੈਟ ਕੀਤੇ ਵਾਧੇ ਨੂੰ ਵੀ ਮੰਨਿਆ ਜਾ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ