ਇਸ ਸਮੇਂ ਦੌਰਾਨ ਆਪਣੀਆਂ ਨੌਕਰੀਆਂ ਗੁਆਉਣ ਵਾਲੇ ਲੋਕਾਂ ਨੂੰ ਨਵੀਆਂ ਨੌਕਰੀਆਂ ਲੱਭਣਾ ਮੁਸ਼ਕਿਲ ਹੋ ਰਿਹਾ ਹੈ

People who lost their jobs during this time are finding it difficult to find new jobs

ਕੋਰੋਨਾ ਦੀ ਸ਼ੁਰੂਆਤ ਦੇ ਵਕਤ ਤੋਂ ਹੁਣ ਤਕ 97 ਫੀਸਦ ਪਰਿਵਾਰਾਂ ਦੀ ਆਮਦਨ ‘ਚ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ।

ਮਿਲੀ ਜਾਣਕਾਰੀ ਦੇ ਮੁਤਾਬਕ ਇਸ ਦੂਜੀ ਲਹਿਰ ਦੇ ਚੱਲਦਿਆਂ ਜਿੱਥੇ ਲੱਖਾਂ ਕਰੋੜਾਂ ਲੋਕ ਮਹਾਂਮਾਰੀ ਤੋਂ ਇਨਫੈਕਟਡ ਹੋਏ ਤੇ ਭਾਰੀ ਸੰਖਿਆਂ ‘ਚ ਲੋਕਾਂ ਨੇ ਜਾਨ ਗਵਾਈ। ਉੱਥੇ ਹੀ ਦੇਸ਼ ‘ਚ ਕਰੀਬ ਇਕ ਕਰੋੜ ਲੋਕਾਂ ਨੇ ਇਸ ਦੂਜੀ ਲਹਿਰ ਦੇ ਚੱਲਦਿਆਂ ਨੌਕਰੀਆਂ ਗਵਾਈਆਂ

ਕੋਰੋਨਾ ਦੀ ਸ਼ੁਰੂਆਤ ਦੇ ਵਕਤ ਤੋਂ ਹੁਣ ਤਕ 97 ਫੀਸਦ ਪਰਿਵਾਰਾਂ ਦੀ ਆਮਦਨ ‘ਚ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਦਰ ਜੋ ਅਪ੍ਰੈਲ ਮਹੀਨੇ ‘ਚ 8 ਫੀਸਦ ਸੀ ਉਹ ਹੁਣ ਮਈ ਮਹੀਨੇ ‘ਚ 12 ਫੀਸਦ ਹੋ ਗਈ ਹੈ।

ਵਿਆਸ ਨੇ ਦੱਸਿਆ ਕਿ 3 ਤੋਂ 4 ਫੀਸਦ ਬੇਰੋਜ਼ਗਾਰੀ ਦਰ ਨੂੰ ਭਾਰਤੀ ਅਰਥਵਿਵਸਥਾ ਲਈ ਆਮ ਦੱਸਿਆ ਜਾਂਦਾ ਹੈ। ਉੱਥੇ ਹੀ ਜਿਸ ਪ੍ਰਤੀਸ਼ਤ ‘ਤੇ ਹੁਣ ਹੈ ਉਸ ਦੇ ਹਿਸਾਬ ਨਾਲ ਸਥਿਤੀ ਆਮ ਹੋਣ ‘ਚ ਅਜੇ ਸਮਾਂ ਲੱਗੇਗਾ।

42 ਫੀਸਦ ਅਜਿਹੇ ਸਨ ਜਿੰਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੀਤੇ ਸਾਲ ਦੇ ਬਰਾਬਰ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਅੰਦਾਜ਼ੇ ਮੁਤਾਬਕ ਦੇਸ਼ ‘ਚ 97 ਫੀਸਦ ਪਰਿਵਾਰ ਅਜਿਹੇ ਹਨ ਜਿੰਨ੍ਹਾਂ ਦੀ ਕੋਰੋਨਾ ਮਹਾਮਾਰੀ ਦੌਰਾਨ ਆਮਦਨ ਘੱਟ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ