ਗੁਰਦੁਆਰੇ ‘ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਹੋਈ ਫਾਇਰਿੰਗ , ਵੀਡੀਓ ਹੋ ਰਹੀ ਵਾਇਰਲ

people fired in joy on the gurpurab eve in haryana fatehabad

ਹਰਿਆਣਾ ਦੇ ਫ਼ਤਿਹਾਬਾਦ ਵਿੱਚ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਸਥਾਨਕ ਲੋਕਾਂ ਨੇ ਅਜੀਬ ਰਸਮ ਨਿਭਾਈ, ਜੋ ਹੋਰਾਂ ਲਈ ਘਾਤਕ ਵੀ ਹੋ ਸਕਦੀ ਸੀ। ਗੁਰਪੁਰਬ ਤੋਂ ਪਹਿਲਾਂ ਜ਼ਿਲ੍ਹੇ ਦੇ ਕਸਬੇ ਭੂਨਾ ਦੇ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਦਰਜਨ ਲੋਕਾਂ ਨੇ ਬੰਦੂਕਾਂ ਤੇ ਪਿਸਤੌਲਾਂ ਨਾਲ ਸਲਾਮੀ ਦੇ ਕੇ ਗੁਰੂ ਘਰ ਦੀ ਸ਼ਾਨ ਵਧਾਉਣ ਦੀ ਸੋਚੀ।

ਵੀਡੀਓ ਤਿੰਨ ਦਿਨ ਪੁਰਾਣੀ ਹੈ, ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਨਿਸ਼ਾਨ ਸਾਹਿਬ ਦੀ ਸਥਾਪਨਾ ਮੌਕੇ ਅਰਦਾਸ ਹੋਣ ਉਪਰੰਤ ਜੈਕਾਰਾ ਬੁਲਾਏ ਜਾਣ ਮਗਰੋਂ ਤਕਰੀਬਨ ਦਰਜਨ ਵਿਅਕਤੀਆਂ ਨੇ ਬੰਦੂਕਾਂ ਉਤਾਂਹ ਵੱਲ ਤਾਣ ਲਈਆਂ। ਪਿਸਤੌਲਾਂ ਤੇ ਵੱਖ-ਵੱਖ ਬੰਦੂਕਾਂ ਨਾਲ ਲੈਸ ਸ਼ਰਧਾਲੂਆਂ ਨੇ ਠਾਹ-ਠਾਹ ਕਈ ਫਾਇਰ ਕੀਤੇ।

ਇਹ ਸਭ ਉਦੋਂ ਹੋ ਰਿਹਾ ਸੀ ਜਦੋਂ ਗੁਰੂ ਘਰ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਸਲਾਮੀ ਦੇਣ ਵਾਲਿਆਂ ਪਿੱਛੇ ਸੰਗਤ ਹੱਥ ਜੋੜ ਖੜ੍ਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪਰ ਪੁਲਿਸ ਇਸ ਪੂਰੇ ਮਾਮਲੇ ਤੋਂ ਬੇਖ਼ਬਰ ਹੈ ਅਤੇ ਹੁਣ ਗੁਰੂਘਰ ਦੇ ਪ੍ਰਬੰਧਕ ਵੀ ਕੁਝ ਬੋਲਣ ਤੋਂ ਪਾਸਾ ਵੱਟ ਰਹੇ ਹਨ।

ਇਹ ਦੇਖੋ ਵੀਡੀਓ-

Source:AbpSanjha