ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਖਫ਼ਾ ਪਾਕਿਸਤਾਨੀ ਅਦਾਕਾਰਾਂ, ਭਾਰਤ ਸਰਕਾਰ ਖਿਲਾਫ ਕੀਤੇ ਟਵੀਟ

Pakistani Actresses Tweets on kashmir

ਦੇਸ਼ ਵਿੱਚ ਜੰਮੂ-ਕਸ਼ਮੀਰ ਦੇ ਫੈਸਲੇ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਵਿਵਾਦ ਖੜਾ ਹੋ ਚੁੱਕਾ ਹੈ। ਬੀਤੇ ਦਿਨੀਂ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿਚੋ ਧਾਰਾ 370 ਨੂੰ ਹਟਾ ਕੇ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕੁੱਝ ਲੋਕ ਸਹਿਮਤ ਵੀ ਹਨ ਅਤੇ ਕੁੱਝ ਇਸ ਫੈਸਲੇ ਦੇ ਖ਼ਿਲਾਫ਼ ਵੀ ਹਨ। ਅਜਿਹੇ ‘ਚ ਪਾਕਿਸਤਾਨੀ ਐਕਟਰਸ ਨੇ; ਵੀ ਇਸ ਫੈਸਲੇ ‘ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ।

ਇਹ ਵੀ ਪੜ੍ਹੋ : ਆਰਟੀਕਲ 370 ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਵੀ ਹੋਵੇਗਾ ਵੱਡਾ ਧਮਾਕਾ

ਇਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਹੈ। ਜੀ ਹਾਂ ਵੀਨਾ ਮਲਿਕ ਨੇ ਮੋਦੀ ਸਰਕਾਰ ਦੇ ਫੈਸਲੇ ਨੂੰ ਸ਼ਰਮਨਾਕ ਦੱਸਿਆ ਹੈ ਤਾਂ ਮਾਹਿਰਾ ਖ਼ਾਨ ਤੇ ਮਾਵਰਾ ਹੁਸੈਨ ਨੇ ਕਸ਼ਮੀਰ ਦੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।

ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਰਈਸ’ ‘ਚ ਕੰਮ ਕਰ ਚੁੱਕੀ ਐਕਟਰਸ ਮਾਹਿਰਾ ਖ਼ਾਨ ਵੀ ਮੋਦੀ ਸਰਕਾਰ ਦੇ ਜੰਮੂ-ਕਸ਼ਮੀਰ ਲਈ ਲਏ ਗਏ ਇਸ ਫੈਸਲੇ ਤੋਂ ਖ਼ਫਾ ਹੈ। ਐਕਟਰਸ ਮਾਹਿਰਾ ਖ਼ਾਨਨੇ ਤਵਵੇਟ ਕਰਕੇ ਕਿਹਾ ਹੈ ਕਿ, “ਕੀ ਅਸੀਂ ਪੂਰੀ ਤਰ੍ਹਾਂ ਉਨ੍ਹਾਂ ਚੀਜ਼ਾਂ ਨੂੰ ਬਲੌਕ ਕਰ ਦਵਾਂਗੇ ਜਿਨ੍ਹਾਂ ‘ਤੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ? ਇਹ ਰੇਤ ‘ਤੇ ਖਿੱਚੀਆਂ ਲਕੀਰਾਂ ਤੋਂ ਕਿਤੇ ਪਰੇ ਹੈ। ਇਸ ‘ਚ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਹੈ।”

ਐਕਟਰਸ ਮਾਹਿਰਾ ਖ਼ਾਨ ਤੋਂ ਇਲਾਵਾ ਬਿੱਗ ਬੌਸ ਫੇਮ ਵੀਨਾ ਮਲਿਕ ਨੇ ਕਾਫੀ ਗੁੱਸੇ ਵਿੱਚ ਆ ਕੇ ਮੋਦੀ ਸਰਕਾਰ ਖਿਲਾਫ ਤਵਵੇਟ ਕੀਤਾ ਹੈ। ਵੀਨਾ ਮਲਿਕ ਦਾ ਨੇ ਲਿਖਿਆ ਕਿ, “ਸ਼ਰਮਨਾਕ!!! ਭਾਰਤ ਧਾਰਾ 370 ਨੂੰ ਕਿਵੇਂ ਰੱਦ ਕਰ ਸਕਦਾ ਹੈ? ਕਸ਼ਮੀਰ ਅਜੇ ਵੀ ਇੱਕ ਵਿਵਾਦਤ ਖੇਤਰ ਹੈ!!! ਵੀਨਾ ਮਲਿਕ ਦਾ ਕਹਿਣਾ ਹੈ ਕਿ ਇਸ ‘ਚ ਯੂਐਨ ਨੂੰ ਉਨ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।”

 

ਇਹਨਾਂ ਤੋਂ ਇਲਾਵਾ ਐਕਟਰਸ ਮਾਵਰਾ ਹੂਸੈਨ ਨੇ ਵੀ ਮੋਦੀ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਲਿਖਿਆ, “UNHRC ਕਿੱਥੇ ਹੈ? ਇਹ ਅਨੈਤਿਕ ਹੈ। ਉਹਨਾਂ ਦਾ ਕਹਿਣਾ ਹੈ ਕਿ, ਕੀ ਅਸੀਂ ਅੱਜ ਵੀ ਅਜਿਹੇ ਹਨ੍ਹੇਰੇ ਯੁੱਗ ‘ਚ ਜੀ ਰਹੇ ਹਾਂ? ਜਿਨ੍ਹਾਂ ਅਧਿਕਾਰਾਂ ਤੇ ਨਿਯਮਾਂ ਨੂੰ ਅਸੀਂ ਕਾਨੂੰਨ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੈ, ਕੀ ਉਨ੍ਹਾਂ ਦਾ ਕੋਈ ਮਤਲਬ ਨਹੀਂ ਹੈ?