ਜੰਮੂ ਕਸ਼ਮੀਰ ਦੀ ਸਰਹੱਦ ਤੇ ਇੱਕ ਹੋਰ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ

pakistan-intruder-arrested-on-international-border-at-jammu-kashmir

ਜੰਮੂ ਕਸ਼ਮੀਰ ਦੀ ਕੌਮਾਂਤਰੀ ਸਰਹੱਦ ਤੇ ਸੁਰੱਖਿਆ ਬਲ ਦੇ ਵੱਲੋਂ ਇੱਕ ਹੋਰ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਰੀ ਅਨੁਸਾਰ ਪਾਕਿਸਤਾਨ ਦੇ ਵੱਲੋਂ ਹੁਣ ਤੱਕ ਦੀ ਇਹ ਤੀਜੀ ਘੁਸਪੈਠ ਹੈ।

ਜ਼ਰੂਰ ਪੜ੍ਹੋ: ਨਾਬਾਲਗ ਨੂੰਹ ਨਾਲ ਰੇਪ ਕਰਨ ਤੇ ਸਹੁਰੇ ਨੂੰ ਉਮਰ ਕੈਦ

ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਆਰ. ਐੱਸ. ਪੁਰਾ ਸੈਕਟਰ ਦੀ ਸਰਹੱਦ ਪਾਰ ਕਰਕੇ ਭਾਰਤੀ ਇਲਾਕੇ ਵਿੱਚ ਪਹੁੰਚਣ ਤੇ ਹੀ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੁਰੱਖਿਆ ਬਲ ਦੇ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਘੁਸਪੈਠੀਏ ਵੱਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਰੀ ਅਨੁਸਾਰ ਸੁਰੱਖਿਆ ਬਲ ਦੇ ਅਧਿਕਾਰੀਆਂ ਦੇ ਵੱਲੋਂ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।

ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਸਿਰਫ ਇੰਨ੍ਹਾਂ ਹੀ ਦੱਸਿਆ ਹੈ ਕਿ ਪਿਛਲੇ 17 ਦਿਨਾਂ ਦੇ ਅੰਦਰ ਪਕਸੀਅਤਨ ਦੇ ਵੱਲੋਂ ਤੀਜੀ ਵਾਰ ਘੁਸਪੈਠ ਕੀਤੀ ਗਈ ਹੈ ਅਤੇ ਉਸਦੇ ਤੀਸਰੇ ਘੁਸਪੈਠੀਏ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਮਹੀਨੇ ਦੀ 2 ਤਾਰੀਕ ਨੂੰ ਅਖਨੂਰ ਸੈਕਟਰ ਦੇ ਵਿੱਚੋਂ ਪਾਕਿਸਤਾਨੀ ਲੜਕੇ ਨ ਉ ਗਿਰਫ਼ਤਾਰ ਕੀਤਾ ਗਿਆ ਸੀ ਅਤੇ 21 ਸਤੰਬਰ ਨੂੰ ਆਰ.ਐੱਸ. ਪੁਰਾ ਦੇ ਚਾਂਡੂਚਾਕ ਪਿੰਡ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ।