ਬਾਂਦਰਾ ਵਿੱਚ ਇਮਾਰਤ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ

One-person-died-while-four-others-injured-in-building-collapsed-in-bandraOne-person-died-while-four-others-injured-in-building-collapsed-in-bandra

ਬਾਂਦਰਾ ਖੇਤਰ ਵਿਚ ਇਕ ਇਮਾਰਤ ਦਾ ਕੁੱਝ ਹਿੱਸਾ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜ ਲੋਕ ਜ਼ਖਮੀ ਵੀ ਹੋਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਏ।

ਰਾਜਧਾਨੀ ਮੁੰਬਈ ਵਿਚ ਹਲਕੀ ਬਰਸਾਤ ਨਾਲ ਹੀ ਇਸਦਾ ਪ੍ਰਭਾਵ ਨਰ ਆਉਣ ਲੱਗ ਗਿਆ , ਜਿਥੇ ਇਕ 4 ਮੰਜ਼ਿਲਾ ਮਕਾਨ ਦਾ ਚੌਥਾ ਹਿੱਸਾ ਡਿੱਗ ਗਿਆ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁੰਬਈ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

ਹਾਦਸੇ ਦੌਰਾਨ ਹੋ ਰਹੀ ਬਰਸਾਤ ਦੇ ਚਲਦਿਆਂ ਰਾਹਤ ਕਾਰਜ ਵਿਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ , ਉਥੇ ਹੀ ਜਿਥੇ ਹਾਡੇਸ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਅਧਿਕਾਰੀ ਮੌਜੂਦ ਰਹੇ ਇਸ ਦੇ ਨਾਲ ਹੀ ਵਿਧਾਇਕ ਜਿਸਨ ਸਿੱਦੀਕੀ ਮੌਕੇ ‘ਤੇ ਪਹੁੰਚੇ , ਜਿੰਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ