ਮਹਾਰਾਸ਼ਟਰ ਦੀ ਰਾਜਨੀਤੀ ‘ਚ ਸਭ ਤੋਂ ਵੱਡਾ ਉਥਲ-ਪੁਥਲ, ਫੜਨਵੀਸ ਮੁੜ ਬਣੇ ਮੁੱਖ ਮੰਤਰੀ

Maharashtra Govt

ਅੱਜ ਸਵੇਰੇ ਮਹਾਰਾਸ਼ਟਰ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਉਥਲ-ਪੁਥਲ ਹੋਇਆ ਹੈ। ਮਹਾਰਾਸ਼ਟਰ ਵਿੱਚ ਅੱਜ ਹੋ ਗਿਆ ਜਿਸ ਦੀ ਕਿਸੇ ਨੂੰ ਉਮੀਦ ਹੀ ਨਹੀਂ ਸੀ। ਅੱਜ ਸਵੇਰੇ 8 ਵਜੇ ਭਾਜਪਾ ਲੀਡਰ ਦੇਵੇਂਦਰ ਫੜਨਵੀਸ ਨੇ ਇੱਕ ਵਾਰ ਫਿਰ ਤੋਂ ਮਹਾਰਾਸ਼ਟਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਉਹਨਾਂ ਦੇ ਨਾਲ ਐਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਤੇ ਐਨਸੀਪੀ ਦੇ ਲੀਡਰ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਸੂਤਰਾਂ ਅਨੁਸਾਰ ਅਜੀਤ ਪਵਾਰ ਐਨਸੀਪੀ ਤੋਂ ਬਾਗੀ ਹੋ ਗਏ ਹਨ ਤੇ ਐਨਸੀਪੀ ਦਾ ਇੱਕ ਹਿੱਸਾ ਭਾਜਪਾ ਨਾਲ ਮਿਲ ਗਿਆ ਹੈ। ਇੱਕ ਪਾਸੇ ਇਹ ਖਬਰਾਂ ਸਨ ਕਿ ਸ਼ਿਵਸੈਨਾ , ਐਨਸੀਪੀ ਤੇ ਕਾਂਗਰਸ ਗਠਬੰਧਨ ਕਰਕੇ ਸੂਬੇ ‘ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੀ ਸ਼ਾਮ ਹਰ ਪਾਸੇ ਇਹ ਵੀ ਖਬਰਾਂ ਸਨ ਕਿ ਉਧਵ ਠਾਕਰੇ ਇਸ ਗਠਬੰਧਨ ਦੇ ਮੁੱਖਮੰਤਰੀ ਪਦ ਵਜੋਂ ਸਹੁੰ ਚੁੱਕਣਗੇ। ਪਰ ਐਨਸੀਪੀ ਲੀਡਰ ਅਜੀਤ ਪਵਾਰ ਸਾਰੀ ਖੇਡ ਨੂੰ ਹੀ ਬਦਲ ਕੇ ਰੱਖ ਦਿੱਤਾ।

ਐਨਸੀਪੀ ਮੁਖੀ ਸ਼ਰਦ ਪਵਾਰ ਨੇ ਟਵੀਟ ਕਰ ਇਹ ਸਾਫ ਕੀਤਾ ਹੈ ਕਿ “ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਲਈ ਭਾਜਪਾ ਦਾ ਸਮਰਥਨ ਕਰਨਾ ਅਜੀਤ ਪਵਾਰ ਦਾ ਆਪਣਾ ਨਿੱਜੀ ਫੈਸਲਾ ਹੈ ਨਾ ਕਿ ਐਨਸੀਪੀ ਦਾ, ਅਸੀਂ ਉਹਨਾਂ ਦੇ ਫੈਸਲੇ ਦਾ ਸਮਰਥਨ ਨਹੀਂ ਕਰਦੇ।”

ਇਸ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕਰਕੇ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੂੰ ਵਧਾਈ ਦਿੱਤੀ।

ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆਏ ਸੀ ਤੇ ਨਤੀਜੇ ਆਉਣ ਤੋਂ ਲਗਭਗ ਇੱਕ ਮਹੀਨੇ ਬਾਦ ਮਹਾਰਾਸ਼ਟਰ ਨੂੰ ਆਪਣਾ ਮੁੱਖ ਮੰਤਰੀ ਮਿਲ ਗਿਆ ਹੈ।