ਪਿੰਡ ਵਾਸੀਆਂ ਵੱਲੋਂ ਸਸਕਾਰ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਬੁੱਢਾ ਆਦਮੀ ਆਪਣੀ ਪਤਨੀ ਦੀ ਮ੍ਰਿਤਕ ਲਾਸ਼ ਨੂੰ ਲੈਕੇ ਸਾਈਕਲ ‘ਤੇ ਘੁੰਮਦਾ ਰਿਹਾ

Old-man-carries-his-wife’s-dead-body-on-bicycle-after-villagers-refuse-to-allow-cremation

ਡਰ ਦੇ ਇਸ ਮਾਹੌਲ ਦੇ ਵਿਚਕਾਰ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ। ਇਥੋਂ ਦੇ ਪਿੰਡ ਵਾਲਿਆਂ ਨੇ ਇਕ ਬਜ਼ੁਰਗ ਨੂੰ ਉਸ ਦੀ ਪਤਨੀ ਦਾ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਕਿਉਂਕਿ ਹਰ ਕਿਸੇ ਵਿਚ ਕੋਰੋਨਾ ਨੂੰ ਲੈ ਕੇ ਡਰ ਸੀ। ਬਜ਼ੁਰਗ ਆਪਣੀ ਪਤਨੀ ਦੀ ਲਾਸ਼ ਨੂੰ ਸਾਈਕਲ ਉੱਤੇ ਲੈ ਕੇ ਭਟਕਦਾ ਰਿਹਾ ਪਰ ਕਿਸੇ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ।

ਤਿਲਕਧਾਰੀ ਸਿੰਘ ਦੀ ਪਤਨੀ ਰਾਜਕੁਮਾਰੀ ਇਥੋਂ ਦੇ ਮਦੀਹੂ ਕੋਤਵਾਲੀ ਖੇਤਰ ਵਿਚ ਲੰਬੇ ਸਮੇਂ ਤੋਂ ਬਿਮਾਰ ਸੀ। ਸੋਮਵਾਰ ਨੂੰ ਉਸ ਦੀ ਸਿਹਤ ਖ਼ਰਾਬ ਹੋਣ ‘ਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਵਿਚ ਹੀ ਮੌਤ ਹੋ ਗਈ। ਇੱਕ ਐਂਬੂਲੈਂਸ ਵਿੱਚ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਤੋਂ ਘਰ ਭੇਜਿਆ ਗਿਆ।

ਕੋਰੋਨਾ ਦੇ ਡਰ ਕਾਰਨ ਕੋਈ ਵੀ ਪਿੰਡ ਵਾਸੀ ਤਿਲਕਧਾਰੀ ਸਿੰਘ ਦੇ ਘਰ ਨਹੀਂ ਪਹੁੰਚਿਆ, ਨਾ ਹੀ ਕੋਈ ਸਹਾਇਤਾ ਮਿਲੀ ਅਤੇ ਨਾ ਹੀ ਕਿਸੇ ਕਿਸਮ ਦੀ ਤਸੱਲੀ ਮਿਲੀ।

ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਲਾਸ਼ ਨੂੰ ਕਫਨ ਵਿੱਚ ਲਪੇਟ ਕੇ ਜੌਨਪੁਰ ਦੇ ਰਾਮਘਾਟ ਵਿਖੇ ਅੰਤਮ ਸਸਕਾਰ ਕੀਤਾ। ਪੁਲਿਸ ਨੇ ਅੰਤਿਮ ਸੰਸਕਾਰ ਦੀ ਪੂਰੀ ਪ੍ਰਕਿਰਿਆ ਆਪਣੀ ਨਿਗਰਾਨੀ ਵਿਚ ਕਰਵਾਈ ਤਾਂ ਜੋ ਕੋਈ ਵੀ ਪਿੰਡ ਵਾਸੀ ਮੁਸੀਬਤ ਦਾ ਕਾਰਨ ਨਾ ਬਣੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ