ਵਿਆਹ ਮਗਰੋਂ ਸੰਸਦ ਮੈਂਬਰ ਪਹਿਲੀ ਵਾਰ ਪਹੁੰਚੀ ਲੋਕ ਸਭਾ

TMC

ਤ੍ਰਿਣਮੂਲ ਕਾਂਗਰਸ ਦੀਆਂ ਦੋ ਮੈਂਬਰਾਂ ਨੁਸਰਤ ਜਹਾਂ ਤੇ ਮਿਮੀ ਚਕਰਵਰਤੀ ਨੇ ਮੰਗਲਵਾਰ ਨੂੰ ਸੰਸਦ ਵਿੱਚ ਆ ਕੇ ਸੋਹੰ ਚੁੱਕੀ। ਦੱਸ ਦੇਈਏ ਕਿ ਨੁਸਰਤ ਜਹਾਂ ਤੇ ਮਿਮੀ ਚਕਰਵਰਤੀ ਦੋਵੇਂ ਬੰਗਲਾ ਸਿਨੇਮਾ ਦੀਆਂ ਫੇਮਸ ਅਦਾਕਾਰਾਂ ਹਨ। ਨੁਸਰਤ ਜਹਾਂ ਦਾ ਵਿਆਹ ਹੋਣ ਕਰਕੇ ਉਹ ਦੋਵੇਂ 17ਵੀਂ ਲੋਕ ਸਭਾ ਦੇ ਪਹਿਲੇ ਤੇ ਦੂਜੇ ਦਿਨ ਸਹੁੰ ਨਹੀਂ ਲੈ ਸਕੀਆਂ।

TMC

ਸੰਸਦ ਦੀ ਕਾਰਗੁਜਾਰੀ ਪਿਛਲੇ ਦਿਨੀਂ ਤੋਂ ਸ਼ੁਰੂ ਹੋਣ ‘ਤੇ ਨੁਸਰਤ ਜਹਾਂ ਤੇ ਮਿਮੀ ਚਕਰਵਰਤੀ ਨੇ ਸਹੁੰ ਚੁੱਕੀ। ਨੁਸਰਤ ਜਹਾਂ ਇੱਥੇ ਪੱਛਮੀ ਬੰਗਾਲ ਦੀ ਬਸੀਰਹਾਟ ਸੀਟ ‘ਤੇ ਚੋਣ ਜਿੱਤ ਕੇ ਸੰਸਦ ਤਕ ਪਹੁੰਚੀ ਹੈ ਜਦਕਿ ਮਿਮੀ ਚਕਰਵਰਤੀ ਕੋਲਕਾਤਾ ਦੇ ਜਾਧਵਪੁਰ ਲੋਕ ਸਭਾ ਤੋਂ ਚੁਣੀ ਗਈ ਮੈਂਬਰ ਹੈ।

TMC

ਨੁਸਰਤ ਜਹਾਂ ਨੇ ਤੁਰਕੀ ਦੇ ਬੋਡਰਮ ਸ਼ਹਿਰ ‘ਚ ਵਪਾਰੀ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਹੈ। ਇਹਨਾਂ ਦੋਵਾਂ ਦੀ ਮੁਲਾਕਾਤ ਟੈਕਸਟਾਈਲ ਚੇਨ ਨਾਲ ਕੰਮ ਕਰਨ ਦੌਰਾਨ ਹੋਈ। ਹਨ ਦੋਵਾਂ ਨੇ ਆਪਣੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕੀਤਾ। ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਦੱਸ ਦੇਈਏ ਇਹਨਾਂ ਦੇ ਕਰੀਬੀ ਦੋਸਤ ਵਿੱਚ ਕੋਲਕਾਤਾ ਦੇ ਜਾਧਵਪੁਰ ਲੋਕ ਸਭਾ ਤੋਂ ਚੁਣੀ ਗਈ ਮੈਂਬਰ ਮਿਮੀ ਚਕਰਵਰਤੀ ਵੀ ਸ਼ਾਮਿਲ ਸੀ। ਇਸ ਕਰਕੇ ਇਹ ਦੋਵੇਂ ਸੰਸਦ ਮੈਂਬਰ ਪਿਛਲੇ ਦਿਨੀਂ ਸੰਸਦ ਵਿੱਚ ਨਹੀਂ ਪਹੁੰਚ ਸਕੀਆਂ।