ਹੁਣ ‘ਝੂਠੇ’ ਅਰੋਪਾਂ ਖ਼ਿਲਾਫ਼ zomato ਬੁਆਏ ਨੇ ਚੁੱਕੀ ਆਵਾਜ਼

Now-zomato-boy-raised-voice-against-'false'-allegations

ਫੂਡ ਡਿਲਿਵਰੀ ਕਰਨ ਵਾਲੀ ਕੰਪਨੀ Zomato ਦੇ ਡਿਲਿਵਰੀ ਵਰਕਰ ਅਤੇ ਮਹਿਲਾ ਗਾਹਕ ਦੇ ਵਿਚਾਲੇ ਹੋਏ ਝਗੜੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਹੁਣ ਡਿਲਿਵਰੀ ਬੁਆਏ ਕਾਮਰਾਜ ਦੀ ਸ਼ਿਕਾਇਤ ਉਤੇ ਮਹਿਲਾ ਹਿਤੇਸ਼ਾ ਚੰਦਰਾਨੀ ਦੇ ਖਿਲਾਫ ਬੰਗਲੌਰ ਦੇ ਇਲੈਕਟ੍ਰਾਨਿਕ ਸਿਟੀ ਥਾਣੇ ਵਿਚ ਆਈਪੀਸੀ ਦੀ ਧਾਰਾ 355 (ਹਮਲਾ), 504 (ਅਪਮਾਨ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਔਰਤ ਨੇ ਡਿਲਿਵਰੀ ਵਰਕਰ ਖਿਲਾਫ ਸ਼ਿਕਾਇਤ ਕੀਤੀ ਸੀ।

ਹਿਤੇਸ਼ਾ ਚੰਦਰਾਨੀ ਨੇ ਟਵਿੱਟਰ ‘ਤੇ ਇਸ ਘਟਨਾ ਬਾਰੇ ਦੱਸਿਆ ਅਤੇ ਟਵੀਟ ਨੂੰ ਸਿਟੀ ਪੁਲਿਸ ਨੂੰ ਟੈਗ ਕੀਤਾ। ਪੁਲਿਸ ਨੇ ਉਸ ਨੂੰ ਖੇਤਰ ਦਾ ਵੇਰਵਾ ਦੇਣ ਲਈ ਕਿਹਾ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਮਾਡਲ ਨੇ ਕਿਹਾ ਸੀ ਕਿ ਮੰਗਲਵਾਰ ਨੂੰ ਉਸ ਨੇ ਖਾਣੇ ਦਾ ਆਰਡਰ ਦਿੱਤਾ ਸੀ ਜੋ ਦੇਰ ਨਾਲ ਆਇਆ, ਉਸ ਨੇ ਜੋਮੈਟੋ ਦੇ ਗਾਹਕ ਸੇਵਾ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਨੂੰ ਖਾਣਾ ਮੁਫਤ ਦੇਣ ਜਾਂ ਫੂਡ ਆਰਡਰ ਰੱਦ ਕਰਨ ਲਈ ਕਿਹਾ। ਚੰਦਰਾਨੀ ਨੇ ਇੱਕ ਸੈਲਫੀ ਵੀਡੀਓ ਪੋਸਟ ਕੀਤੀ ਸੀ|

ਕੁਝ ਟੀਵੀ ਚੈਨਲਾਂ ਨੇ ਵੀ ਇਸ ਵੀਡੀਓ ਨੂੰ ਪ੍ਰਸਾਰਿਤ ਕੀਤਾ ਹੈ। ਜਦੋਂ ਕਿ ਜੋਮੈਟੇ ਵਰਕਰ ਨੇ ਦੋਸ਼ ਲਾਇਆ ਕਿ ਔਰਤ ਨੇ ਉਸ ਨੂੰ ਥੱਪੜ ਮਾਰਿਆ ਅਤੇ ਉਸ ਨਾਲ ਬਦਸਲੂਕੀ ਕੀਤੀ। ਨੌਜਵਾਨ ਨੇ ਦਾਅਵਾ ਕੀਤਾ ਕਿ ਔਰਤ ਦੀ ਆਪਣੀ ਗਲਤੀ ਨਾਲ ਉਸ ਦੀ ਨੱਕ ਉਤੇ ਸੱਟ ਵੱਜੀ ਹੈ।

ਮੈਂ ਮੁਆਫੀ ਵੀ ਮੰਗੀ ਕਿਉਂਕਿ ਟਰੈਫਿਕ ਤੇ ਖਰਾਬ ਸੜਕਾਂ ਕਾਰਨ ਦੇਰੀ ਹੋਈ ਸੀ। ਕਾਮਰਾਜ ਨੇ ਕਿਹਾ ਕਿ ਔਰਤ ਨੇ ਖਾਣੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਕਾਮਰਾਜ ਦਾ ਦਾਅਵਾ ਹੈ ਕਿ ਉਸ ਨੂੰ ਜ਼ੋਮੈਟੋ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਸ ਨੇ ਔਰਤ ਦੀ ਬੇਨਤੀ ਦੇ ਅਧਾਰ ‘ਤੇ ਖਾਣੇ ਦਾ ਆਰਡਰ ਰੱਦ ਕਰ ਦਿੱਤਾ ਸੀ।

ਰਿਪੋਰਟ ਦੇ ਅਨੁਸਾਰ, ਫਿਰ ਕਾਮਰਾਜ ਨੇ ਔਰਤ ਨੂੰ ਖਾਣਾ ਵਾਪਿਸ ਕਰਨ ਲਈ ਕਿਹਾ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਵਿਵਾਦ ਹੋਇਆ। ਹੁਣ ਇਸ ਵਿਵਾਦ ਵਿਚ ਸਚਾ ਕੌਣ ਤੇ ਝੂਠਾ ਕੌਣ ਹੈ , ਇਸ ਦਾ ਪਤਾ ਤੇ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ , ਪਰ ਇਥੇ ਜ਼ਿਆਦਾਤਰ ਲੋਕ ਜੋਮਾਟੋ ਬੁਆਏ ਦੇ ਹੱਕ ਵਿਚ ਖੜ੍ਹੇ ਹਨ। ਕਿ ਜੋ ਇਲਜ਼ਾਮ ਉਸ ਤੇ ਲੱਗੇ ਹਨ ਉਹ ਕੀਤੇ ਨਾ ਕੀਤੇ ਖਦਸ਼ਾ ਪੈਦਾ ਕਰਨ ਵਾਲੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ